ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ, ਬੰਗਲਾਦੇਸ਼ ਤੋਂ ਆਏ ਮੁਸਲਿਮ ਘੁਸਪੈਠੀਆਂ ਨੂੰ ਭਜਾਉਣ ਲਈ ਕਰਾਂਗੇ ਕੇਂਦਰ ਦੀ ਹਮਾਇਤ: ਰਾਜ ਠਾਕਰੇ

ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਨਾਗਰਿਕਤਾ ਸੋਧ ਐਕਟ (ਸੀ...) 'ਤੇ ਕੇਂਦਰ ਸਰਕਾਰ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਰਾਜ ਠਾਕਰੇ ਨੇ ਮੁੰਬਈ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਏਏਤੇ ਬਹਿਸ ਹੋ ਸਕਦੀ ਹੈ, ਪਰ ਸਾਨੂੰ ਕਿਸੇ ਨੂੰ ਪਨਾਹ ਕਿਉਂ ਦੇਣੀ ਚਾਹੀਦੀ ਹੈ ਜੋ ਬਾਹਰੋਂ ਗੈਰਕਨੂੰਨੀ ਤਰੀਕੇ ਨਾਲ ਆਇਆ ਹੈ?

 

ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਮੁਸਲਿਮ ਘੁਸਪੈਠੀਆਂ ਨੂੰ ਬਾਹਰ ਕੱਢਣ ਲਈ ਕੇਂਦਰ ਸਰਕਾਰ ਦਾ ਸਮਰਥਨ ਕਰਾਂਗੇ।

 

ਉਨ੍ਹਾਂ ਅੱਗੇ ਕਿਹਾ, ਮੈਂ ਕੁਝ ਮੁੱਦਿਆਂ 'ਤੇ ਸੂਬੇ ਦੇ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਂਗਾ। ਭਾਰਤ ਦੇ ਮੁਸਲਿਮ ਮੌਲਵੀ ਦੂਜੇ ਦੇਸ਼ਾਂ ਜਾਂਦੇ ਹਨ, ਕੋਈ ਨਹੀਂ ਜਾਣਦਾ ਕਿ ਉਹ ਕੀ ਕਰਦੇ ਹਨ, ਇੱਥੋਂ ਤੱਕ ਕਿ ਪੁਲਿਸ ਵੀ ਨਹੀਂ ਜਾ ਸਕਦੀ।

 

ਰਾਜ ਠਾਕਰੇ ਨੇ ਅੱਗੇ ਕਿਹਾ ਕਿ 9 ਫਰਵਰੀ ਨੂੰ ਅਸੀਂ ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਭਾਰਤ ਆਏ ਗੈਰਕਾਨੂੰਨੀ ਘੁਸਪੈਠੀਆਂ ਨੂੰ ਭਜਾਉਣ ਲਈ ਵਿਸ਼ਾਲ ਰੈਲੀ ਦਾ ਆਯੋਜਨ ਕਰਾਂਗੇ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Thackeray Will Support Of Central Govt On CAA Against Pakistan Bangladesh Illegal Infiltrators