ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਨੌਕਰੀ ਦਾ ਪਹਿਲਾ ਹੱਕ ਮਰਾਠੀਆਂ ਦਾ: ਰਾਜ ਠਾਕਰੇ

ਮਹਾਰਾਸ਼ਟਰ ਨਵਨਿਰਮਾਣਾ ਸੈਨਾ (ਐਮਐਨਐਸ) ਮੁਖੀ ਰਾਜ ਠਾਕਰੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਇੱਥੇ ਆਏ ਲੋਕਾਂ ਨੂੰ ਆਪੋ ਆਪਣੇ ਸੂਬਿਆਂ ਚ ਨੇਤਾਵਾਂ ਤੋਂ ਉੱਥੋਂ ਦੇ ਵਿਕਾਸ ਦੀ ਘਾਟ ਤੇ ਸਵਾਲ ਪੁੱਛਣਾ ਚਾਹੀਦਾ ਹੈ। ਠਾਕਰੇ ਨੇ ਮੁੰਬਈ ਚ ਰਹਿ ਰਹੇ ਉੱਤਰ ਭਾਰਤੀਆਂ ਦੇ ਇੱਕ ਸੰਗਠਨ ਉੱਤਰ ਭਾਰਤੀ ਮੰਚ ਦੁਆਰਾ ਕਰਵਾਈ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਉਹ ਇਹ ਭਾਸ਼ਣ ਪਹਿਲੀ ਵਾਰ ਹਿੰਦੀ ਚ ਦੇ ਰਹੇ ਹਨ ਤਾਂ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਮੇਰੇ ਸੰਦੇਸ਼ ਨੂੰ ਬਖੂਬੀ ਸਮਝ ਸਕਣ।

 

 

ਰਾਜ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਚ ਨੌਕਰੀ ਦਾ ਕੋਈ ਮੌਕਾ ਹੁੰਦਾ ਹੈ ਤਾਂ ਇਹ ਕੀ ਗਲਤ ਹੈ ਕਿ ਪਹਿਲਾ ਮੌਕਾ ਮਹਾਰਾਸ਼ਟਰ ਦੇ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੱਲ੍ਹ ਨੂੰ ਉੱਤਰ ਪ੍ਰਦੇਸ਼ ਚ ਕੋਈ ਉਦਯੋਗ ਲੱਗਦਾ ਹੈ ਤਾਂ ਉੱਥੋਂ ਸਭ ਤੋਂ ਪਹਿਲਾਂ ਯੂਪੀ ਦੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਇਸ ਵਿਚ ਕੀ ਗਲਤ ਹੈ।

 

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬਿਹਾਰ ਚ ਵੀ ਜੇਕਰ ਇਹੀ ਹੁੰਦਾ ਹੈ ਤਾਂ ਇਸ ਵਿਚ ਗਲਤ ਕੀ ਹੈ। ਉਨ੍ਹਾਂ ਕਿਹਾ ਕਿ ਹਿੰਦੀ ਇੱਕ ਸੁੰਦਰ ਭਾਸ਼ਾ ਹੈ ਪਰ ਇਹ ਗਲਤ ਹੈ ਕਿ ਇਹ ਕੌਮੀ ਭਾਸ਼ਾ ਹੈ। ਕੌਮੀ ਭਾਸ਼ਾ ਤੇ ਕਦੇ ਵੀ ਫੈਸਲਾ ਨਹੀਂ ਲਿਆ ਗਿਆ ਸੀ। ਹਿੰਦੀ ਦੀ ਤਰ੍ਹਾਂ ਮਰਾਠੀ, ਤਮਿਲ, ਗੁਜਰਾਤੀ ਅਤੇ ਹੋਰਨਾਂ ਵੀ ਇਸ ਮੁਲਕ ਦੀ ਹੀ ਭਾਸ਼ਾਵਾਂ ਹਨ।

 

ਰਾਜ ਠਾਕਰੇ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਪਿਛਲੇ ਵਿਰੋਧ ਪ੍ਰਦਰਸ਼ਨਾਂ ਲਈ ਕੋਈ ਸਪੱਸ਼ਟੀਕਰਨ ਦੇਣ ਨਹੀਂ ਆਏ ਹਨ ਬਲਕਿ ਹਿੰਦੀ ਚ ਆਪਣੇ ਵਿਚਾਰ ਰੱਖਣ ਆਏ ਹਨ ਤਾਂਕਿ ਉਹ ਵੱਡੀ ਸੰਖਿਆ ਚ ਲੋਕਾਂ ਤੱਕ ਆਪਣੀ ਗੱਲ ਪਹੰੁਚਾ ਸਕਣ। ਠਾਕਰੇ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਨੇ ਦੇਸ਼ ਨੂੰ ਵਰਤਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਵਾਰਾਣਸੀ ਤੋਂ ਸਾਂਸਦ ਹਨ, ਸਮੇਤ ਕਈ ਪ੍ਰਧਾਨ ਮੰਤਰੀ ਦਿੱਤੇ ਹਨ। ਤੁਹਾਡੇ ਚੋਂ ਕੋਈ ਵੀ ਉਨ੍ਹਾਂ ਪ੍ਰਧਾਨ ਮੰਤਰੀਆਂ ਤੋਂ ਨਹੀਂ ਪੁੱਛਦਾ ਕਿ ਕਿਉਂ ਇਹ ਸੂਬਾ ਉਦਯੋਗੀਕਰਨ ਤੋਂ ਪਿਛੜ ਰਿਹਾ ਹੈ ਤੇ ਕਿਉਂ ਉੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਹੈ।

 

ਉਨ੍ਹਾਂ ਕਿਹਾ, ਮੁੰਬਈ ਆਉਣ ਵਾਲੇ ਲੋਕਾਂ ਚ ਵਾਧੂ ਲੋਕ ਯੂਪੀ, ਬਿਹਾਰ, ਝਾਰਖੰਡ ਅਤੇ ਬੰਗਲਾਦੇਸ਼ ਤੋਂ ਹਨ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਜੇਕਰ ਲੋਕ ਰੋਜ਼ੀ ਰੋਟੀ ਦੀ ਭਾਲ ਚ ਮਹਾਰਾਸ਼ਟਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਸਥਾਨਕ ਭਾਸ਼ਾ ਅਤੇ ਸਭਿਆਚਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ।

 

ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਆਪਣਾ ਪੱਖ ਰੱਖਦਾ ਹਾਂ ਜਿਸ ਵਿਚ ਯੂਪੀ ਅਤੇ ਬਿਹਾਰ ਦੇ ਲੋਕਾਂ ਨਾਲ ਵਿਵਾਦ ਹੋ ਜਾਂਦਾ ਹੈ ਤਾਂ ਹਰੇਕ ਕੋਈ ਮੇਰੀ ਨਿਖੇਧੀ ਕਰਦਾ ਹੈ। ਪਰ ਹਾਲ ਹੀ ਗੁਜਰਾਤ ਚ ਬਿਹਾਰੀਆਂ ਤੇ ਹੋਏ ਹਮਲੇ ਮਗਰੋਂ ਕਿਸੇ ਨੇ ਵੀ ਸੱਤਾਧਾਰੀ ਪਾਰਟੀ ਭਾਜਪਾ ਜਾਂ ਪੀਐਮ ਜਿਨ੍ਹਾਂ ਦਾ ਗੜ੍ਹ ਗੁਜਰਾਤ ਹੈ, ਤੋਂ ਸਵਾਲ ਨਹੀਂ ਕੀਤਾ।

 

ਉਨ੍ਹਾਂ ਕਿਹਾ, ਇਸ ਤਰ੍ਹਾਂ ਦੇ ਵਿਰੋਧ ਅਸਮ ਅਤੇ ਗੋਆ ਚ ਵੀ ਹੋਏ ਹਨ ਪਰ ਮੀਡੀਆ ਨੇ ਉਸਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ ਜਦਕਿ ਮੇਰੇ ਵਿਰੋਧ ਨੂੰ ਹਮੇਸ਼ਾ ਹੀ ਮੀਡੀਆ ਚ ਵਧਾ ਚੜ੍ਹਾ ਕ ਪੇਸ਼ ਕੀਤਾ ਜਾਂਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Thackerays first assignment in Maharashtra is Marathis