ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੱਕ-ਜੀਪ ਦੀ ਟੱਕਰ 'ਚ 11 ਲੋਕਾਂ ਦੀ ਮੌਤ, 3 ਜ਼ਖਮੀ

ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਪਰਿਆ, ਜਿਸ 'ਚ 11 ਲੋਕਾਂ ਦੀ ਮੌਤ ਹੋ ਗਈ। ਹਾਦਸਾ ਜ਼ਿਲ੍ਹੇ ਦੇ ਸ਼ੇਰਗੜ੍ਹ ਥਾਣਾ ਇਲਾਕੇ 'ਚ ਬਾਲੋਤਰਾ-ਫਲੌਦੀ ਹਾਈਵੇਅ 'ਤੇ ਸੋਈਂਤਰਾ ਪਿੰਡ ਨੇੜੇ ਵਾਪਰਿਆ। ਤੇਜ਼ ਰਫ਼ਤਾਰ ਨਾਲ ਆ ਰਹੇ ਟਰਾਲਾ ਟਰੱਕ ਅਤੇ ਮਹਿੰਦਰਾ ਪਿੱਕਅਪ ਜੀਪ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।
 

ਮ੍ਰਿਤਕਾਂ 'ਚ 4 ਮਰਦ, 6 ਔਰਤਾਂ ਅਤੇ 1 ਬੱਚਾ ਸ਼ਾਮਿਲ ਹੈ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਰੇਨ ਦੀ ਮਦਦ ਨਾਲ ਮ੍ਰਿਤਕਾਂ ਨੂੰ ਬਾਹਰ ਕੱਢਿਆ। ਜ਼ਖਮੀ ਤਿੰਨ ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
 

 

ਹਾਦਸੇ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਪਹੁੰਚੀ ਸ਼ੇਰਗੜ੍ਹ ਪੁਲਿਸ ਇੱਕ ਕਰੇਨ ਦੀ ਮਦਦ ਨਾਲ ਦੋਵਾਂ ਵਾਹਨਾਂ 'ਚ ਫਸੇ ਮ੍ਰਿਤਕਾਂ ਅਤੇ ਜ਼ਖਮੀ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਲੋਕਾਂ 'ਚ ਇੱਕ ਨਵਾਂ ਵਿਆਹਿਆ ਜੋੜਾ ਵੀ ਦੱਸਿਆ ਜਾ ਰਿਹਾ ਹੈ।
 

ਇਸ ਤੋਂ ਪਹਿਲਾਂ 8 ਮਾਰਚ ਨੂੰ ਰਾਜਸਥਾਨ ਵਿੱਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 7 ਲੋਕ ਮਾਰੇ ਗਏ ਸਨ ਅਤੇ 32 ਜ਼ਖਮੀ ਹੋਏ ਸਨ। ਜੋਧਪੁਰ-ਜੈਪੁਰ ਹਾਈਵੇ 'ਤੇ ਬਿਨਵਾਸ ਪਿੰਡ ਨੇੜੇ ਇੱਕ ਟਰੱਕ ਅਤੇ ਬੱਸ ਦੀ ਟੱਕਰ ਨਾਲ ਦੋ ਔਰਤਾਂ ਸਮੇਤ 4 ਲੋਕ ਮਾਰੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan 11 people killed 3 injured in a collision between a trailer truck and a jeep