ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਕਰ 'ਚ ਗੈਸ ਸਿਲੰਡਰ ਧਮਾਕਾ, 13 ਜ਼ਖਮੀ, 9 ਦੀ ਹਾਲਤ ਗੰਭੀਰ

ਰਾਜਸਥਾਨ ਦੇ ਸੀਕਰ ਸ਼ਹਿਰ ਦੇ ਸ਼ੇਖਪੁਰਾ ਇਲਾਕੇ ਵਿੱਚ ਇੱਕ ਘਰ 'ਚ ਗੈਸ ਸਿਲੰਡਰ ਫਟਣ ਕਾਰਨ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 13 ਲੋਕ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ 9 ਦੀ ਹਾਲਤ ਹੈ। ਉਨ੍ਹਾਂ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਇੱਕ ਬੱਚਾ ਲਾਪਤਾ ਹੈ।
 

ਸਿਲੰਡਰ ਦੇ ਫਟਣ ਨਾਲ ਹੋਏ ਧਮਾਕੇ ਕਾਰਨ ਪੂਰਾ ਮਕਾਨ ਹਿੱਲ ਗਿਆ ਅਤੇ ਇਲਾਕੇ 'ਚ ਦਹਿਸ਼ਤ ਫੈਲ ਗਈ। ਆਸਪਾਸ ਦੇ ਅੱਧੀ ਦਰਜਨ ਘਰਾਂ 'ਚ ਤ੍ਰੇੜਾਂ ਪਈਆਂ ਹਨ। ਪੁਲਿਸ ਮੁਤਾਬਿਕ ਸੀਕਰ ਦੇ ਕੁਰੈਸ਼ੀ ਕੁਆਰਟਰ 'ਚ ਅਜੀਜ਼ ਅਹਿਮਦ ਕੁਰੈਸ਼ੀ ਦੇ ਮਕਾਨ 'ਚ ਨੰਦਲਾਲ ਸਿੰਧੀ ਦਾ ਪਰਿਵਾਰ ਕਿਰਾਏ 'ਤੇ ਰਹਿੰਦਾ ਹੈ।
 

 

ਵੀਰਵਾਰ ਸਵੇਰੇ ਜਦੋਂ ਪਰਿਵਾਰ ਦੇ ਇੱਕ ਮੈਂਬਰ ਨੇ ਨਾਸ਼ਤਾ ਬਣਾਉਣ ਲਈ ਗੈਸ ਸਿਲੰਡਰ ਆਨ ਕੀਤਾ ਤਾਂ ਗੈਸ ਲੀਕ ਹੋ ਗਈ ਅਤੇ ਫਿਰ ਜ਼ੋਰਦਾਰ ਧਮਾਕਾ ਹੋਇਆ। ਉਸ ਸਮੇਂ ਘਰ 'ਚ 25 ਲੋਕ ਸਨ। ਇਨ੍ਹਾਂ 'ਚੋਂ 13 ਜ਼ਖਮੀ ਹੋ ਗਏ। ਘਰ ਦਾ ਕਾਫੀ ਨੁਕਸਾਨ ਹੋਇਆ ਹੈ।
 

ਪੁਲਿਸ ਮੁਤਾਬਿਕ 4 ਮੰਜ਼ਲਾ ਘਰ 'ਚ ਕੁਰੈਸ਼ੀ ਪਰਿਵਾਰ ਦੇ 17 ਲੋਕਾਂ ਅਤੇ ਬਾਕੀ 8 ਕਿਰਾਏਦਾਰ ਰਹਿੰਦੇ ਹਨ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਵੱਡੀ ਗਿਣਤੀ 'ਚ ਪੁਲਿਸ ਅਧਿਕਾਰੀ, ਫਾਇਰ ਬ੍ਰਿਗੇਡ ਅਤੇ ਐਂਬੁਲੈਂਸਾਂ ਮੌਕੇ 'ਤੇ ਪਹੁੰਚੀਆਂ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan 13 people injured in gas cylinder blast in Mohalla Sheikhpura Sikar