ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ : ਸੜਕ ਹਾਦਸੇ ’ਚ 15 ਦੀ ਮੌਤ

ਰਾਜਸਥਾਨ : ਸੜਕ ਹਾਦਸੇ ’ਚ 15 ਦੀ ਮੌਤ

ਰਾਜਸਥਾਨ ਦੇ ਜੋਧਪੁਰ ਵਿਚ ਬਾਲੇਸਰ ਨੇੜੇ ਇਕ ਭਿਆਨਕ ਸੜਕ ਹਾਦਸੇ ਵਿਚ 15 ਲੋਕਾਂ ਦੀ ਮੌਤ ਹੋ ਗਈ। ਇਹ ਸੜਕ ਹਾਦਸਾ ਬੱਸ ਅਤੇ ਜੀਪ ਵਿਚ ਹੋਈ ਟੱਕਰ ਨਾਲ ਵਾਪਰਿਆ।

 

ਹਾਦਸੇ ਦੀ ਖਬਰ ਮਿਲਦਿਆਂ ਹੀ ਜੈਪੁਰ ਪਿੰਡ ਐਸਪੀ ਸ਼ੰਕਰਦੱਤ ਸ਼ਰਮਾ ਘਟਨਾ ਸਥਾਨ ਉਤੇ ਪੁਲਿਸ ਪਾਰਟੀ ਨਾਲ ਪਹੁੰਚ ਗਏ। ਜਿਸਦੇ ਬਾਅਦ ਲਾਸ਼ਾਂ ਨੂੰ ਜੀਪ ਕੱਟਕੇ ਬਾਹਰ ਕੱਢਣਾ ਪਿਆ। ਉਥੇ ਸਥਾਨਕ ਲੋਕ ਘਟਨਾ ਦੇ ਬਾਅਦ ਪੁਲਿਸ ਉਤੇ ਹੀ ਭੜਕ ਗਏ।

 

ਜਾਣਕਾਰੀ ਅਨੁਸਾਰ ਜੀਪ ਵਿਚ ਸਵਾਰ ਪਰਿਵਾਰ ਜ਼ਿਲ੍ਹੇ ਦੇ ਹੀ ਆਸਲਪੁਰ ਖਾਤਲੀਆਂ ਦੀ ਢਾਣੀ ਤੋਂ ਕਾਜੀਪੁਰਾ ਲਈ ਜਾ ਰਿਹਾ ਸੀ ਕਿ ਵਿਚ ਹੀ ਜੋਬਨੇਰ ਕਾਲਜ ਦੇ ਸਾਹਮਣੇ ਹੀ ਇਹ ਹਾਦਸੇ ਹੋ ਗਿਆ।

 

ਕਰੀਬ ਪੰਜ ਕਿਲੋਮੀਟਰ ਚਲਦਿਆਂ ਹੀ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਕੈਂਪਸ ਦੇ ਸਾਹਮਣੇ ਗਲਤ ਸਾਈਟ ਤੋਂ ਆਉਂਦੀ ਬੰਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

 

ਥਾਣਾ ਇੰਚਾਰਜ ਦੇਵੇਂਦਰ ਸਿੰਘ ਨੇ ਦੱਸਿਆ ਕਿ ਹਾਦਸਾ ਰਾਸ਼ਟਰੀ ਰਾਜਮਾਰਗ 125 ਉਤੇ ਹੋਇਆ ਅਤੇ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਪ੍ਰਸ਼ਾਸਨ ਦਾ ਅਮਲਾ ਘਟਨਾ ਸਥਾਨ ਉਤੇ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rajasthan: 15 dead in road accidents