ਰਾਜਸਥਾਨ ਦੇ ਪੰਜ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ ਹੇਠਾਂ ਚਲਿਆ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਰਾਤ ਫਤਿਹਪੁਰ 'ਚ ਤਾਪਮਾਨ -3 ਡਿਗਰੀ, ਜੋਬਨਰ 'ਚ -2 ਡਿਗਰੀ, ਆਬੂ 'ਚ -1.5 ਡਿਗਰੀ, ਸੀਕਰ 'ਚ -0.8 ਡਿਗਰੀ ਅਤੇ ਚੁਰੂ 'ਚ -6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਨਿੱਚਰਵਾਰ ਦੀ ਸਵੇਰ ਸੀਕਰ 'ਚ ਤਾਪਮਾਨ -4 ਡਿਗਰੀ ਦਰਜ ਕੀਤਾ ਗਿਆ।
Rajasthan: Temperature dropped to minus 4 degree Celsius in Sikar, earlier today. pic.twitter.com/z3OBxRwVE3
— ANI (@ANI) December 28, 2019
ਬਾਕੀ ਸ਼ਹਿਰ ਜਿੱਥੇ ਤਾਪਮਾਨ 5 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ, ਉਨ੍ਹਾਂ 'ਚ ਪਿਲਾਨੀ 0.4, ਰਾਜਸਮੰਦ 1.4, ਗੰਗਾਨਗਰ 1.4, ਅਲਵਰ 2.0, ਉਦੇਪੁਰ 3.2, ਜੈਪੁਰ 4.0, ਅਜਮੇਰ 4.0 ਅਤੇ ਰਾਮਗੰਜਮੰਡੀ 4.0 ਡਿਗਰੀ ਸੈਲਸੀਅਸ ਰਿਹਾ। 4 ਡਿਗਰੀ ਸੈਲਸੀਅਸ ਤਾਪਮਾਨ ਨਾਲ ਜੈਪੁਰ ਪਿਛਲੇ 5 ਸਾਲਾਂ 'ਚ ਦਸੰਬਰ ਵਿੱਚ ਸੱਭ ਤੋਂ ਠੰਡਾ ਰਿਹਾ, ਜਦਕਿ ਜੋਧਪੁਰ 'ਚ 4.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਕਿ 35 ਸਾਲਾਂ 'ਚ ਸੱਭ ਤੋਂ ਘੱਟ ਰਿਹਾ।

ਉਧਰ ਪੰਜਾਬ ਸਮੇਤ ਸਮੁੱਚਾ ਉੱਤਰੀ ਭਾਰਤ ਇਸ ਵੇਲੇ ਸਖ਼ਤ ਠੰਢ ਦੀ ਜਕੜ ਵਿੱਚ ਚੱਲ ਰਿਹਾ ਹੈ। ਇਸ ਵਾਰ ਠੰਢ ਨੇ ਪਿਛਲੇ 118 ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਇਸ ਤੋਂ ਪਹਿਲਾਂ ਅਜਿਹੀ ਠੰਢ 1901 ’ਚ ਪਈ ਸੀ। ਅੱਜ ਸਵੇਰੇ 7 ਵਜੇ ਬਠਿੰਡਾ ਤੇ ਅੰਮ੍ਰਿਤਸਰ ਦਾ ਤਾਪਮਾਨ 3 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਰੋਪੜ ਤੇ ਜਲੰਧਰ ਜਿਹੇ ਸ਼ਹਿਰਾਂ ਦਾ ਤਾਪਮਾਨ 4 ਡਿਗਰੀ ਸੈਲਸੀਅਸ ਸੀ।