ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਸਲਿਮ ਗਰਭਵਤੀ ਔਰਤ ਨੂੰ ਹਸਪਤਾਲ ਨੇ ਨਹੀਂ ਕੀਤਾ ਦਾਖ਼ਲ, ਬੱਚੇ ਦੀ ਮੌਤ

ਰਾਜਸਥਾਨ ਦੇ ਭਰਤਪੁਰ 'ਚ ਇੱਕ ਗਰਭਵਤੀ ਔਰਤ ਨੂੰ ਧਰਮ ਦੇ ਆਧਾਰ 'ਤੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਨ ਤੋਂ ਇਨਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਭਰਤਪੁਰ ਦੇ ਜਨਾਨਾ ਹਸਪਤਾਲ 'ਤੇ ਦੋਸ਼ ਲੱਗੇ ਹਨ ਕਿ ਹਸਪਤਾਲ ਸਟਾਫ਼ ਨੇ ਇੱਕ ਗਰਭਵਤੀ ਔਰਤ ਨੂੰ ਦਾਖਲ ਕਰਨ ਤੋਂ ਇਸ ਕਾਰਨ ਇਨਕਾਰ ਕਰ ਦਿੱਤਾ, ਕਿਉਂਕਿ ਉਹ ਮੁਸਲਿਮ ਸੀ। ਇਸ ਤੋਂ ਬਾਅਦ ਔਰਤ ਨੇ ਰਸਤੇ 'ਚ ਬੱਚੇ ਨੂੰ ਜਨਮ ਦਿੱਤਾ, ਪਰ ਉਸ ਦੀ ਮੌਤ ਹੋ ਗਈ।
 

 

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਭਰਤਪੁਰ ਦੇ ਜਨਾਨਾ ਹਸਪਤਾਲ 'ਚ ਧਰਮ ਦਾ ਹਵਾਲਾ ਦੇ ਕੇ ਮੁਸਲਿਮ ਗਰਭਵਤੀ ਔਰਤ ਨੂੰ ਦਾਖ਼ਲ ਨਹੀਂ ਕੀਤਾ ਗਿਆ। ਇਹ ਦੋਸ਼ ਮਹਿਲਾ ਦੇ ਪਤੀ ਨੇ ਲਗਾਇਆ ਹੈ। ਪਤੀ ਦਾ ਕਹਿਣਾ ਹੈ, "ਹਸਪਤਾਲ ਦੇ ਸਟਾਫ਼ ਨੇ ਸਾਨੂੰ ਜੈਪੁਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ, ਕਿਉਂਕਿ ਅਸੀਂ ਮੁਸਲਮਾਨ ਹਾਂ। ਅਸੀਂ ਭਰਤਪੁਰ ਨੂੰ ਪਾਰ ਵੀ ਨਹੀਂ ਕੀਤਾ ਸੀ ਕਿ ਪਤਨੀ ਨੇ ਰਸਤੇ 'ਚ ਹੀ ਬੱਚੇ ਨੂੰ ਜਨਮ ਦਿੱਤਾ, ਪਰ ਬੱਚਾ ਬਚ ਨਹੀਂ ਸਕਿਆ ਅਤੇ ਉਸ ਦੀ ਮੌਤ ਹੋ ਗਈ।"
 

ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ 'ਤੇ ਪ੍ਰਿੰਸੀਪਲ ਡਾ. ਰੁਪਿੰਦਰ ਝਾਅ ਨੇ ਕਿਹਾ, "ਜਾਂਚ ਪੂਰੀ ਹੋਣ ਤੱਕ ਕੁਝ ਕਹਿਣਾ ਸਹੀ ਨਹੀਂ ਹੋਵੇਗਾ। ਮੈਂ ਇਸ 'ਤੇ ਜਾਂਚ ਤੋਂ ਬਾਅਦ ਹੀ ਟਿੱਪਣੀ ਕਰਾਂਗਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan A Muslims pregnant woman was allegedly denied admission into Janana Hospital Bharatpur citing her religion