ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਹਿਲੋਤ ਸਰਕਾਰ ਨੇ ਪ੍ਰਤੀਭਾ ਖੋਜ ਪ੍ਰੀਖਿਆ ਤੋਂ ਦੀਨਦਿਆਲ ਉਪਾਧਿਆਏ ਦਾ ਨਾਂ ਹਟਾਇਆ

ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਲਈ ਮੱਧਮਿਕ ਸਿੱਖਿਆ ਵਿਭਾਗ ਵਲੋਂ ਕਰਵਾਈ ਗਈ ਪ੍ਰਤੀਭਾ ਖੋਜ ਪ੍ਰੀਖਿਆ ਤੋਂ ਕੌਮੀ ਸਵੈਂ ਸੇਵਕ ਸੰਘ ਦੇ ਵਿਚਾਰਕ ਦੀਨਦਿਆਲ ਉਪਾਧਿਆਏ ਦਾ ਨਾਂ ਹਟਾਂ ਦਿੱਤਾ ਹੈ।

 

ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੇ ਦਸਿਆ, ਪਿਛਲੀ ਭਾਜਪਾ ਸਰਕਾਰ ਨੇ ਪ੍ਰਤੀਭਾ ਖੋਜ ਪ੍ਰੀਖਿਆ ਚ ਬਿਨ੍ਹਾਂ ਕਿਸੇ ਕਾਰਨ ਦੇ ਦੀਨਦਿਆਨ ਉਪਾਧਿਆਏ ਦਾ ਨਾਂ ਜੋੜ ਦਿੱਤਾ ਗਿਆ ਸੀ। ਇਸ ਲਈ ਨਾਂ ਨੂੰ ਹਟਾਇਆ ਜਾ ਰਿਹਾ ਹੈ।

 

ਵਿਭਾਗ ਦੁਆਰਾ ਜਮਾਤ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਕਰਵਾਈ ਪ੍ਰੀਖਿਆ ਚ ਸਫਲ ਉਮੀਦਵਾਰਾਂ ਨੂੰ ਸਕਾਲਰਸਿੱਪ ਦਿੱਤੀ ਜਾਂਦੀ ਹੈ। ਕਾਂਗਰਸ ਸਰਕਾਰ ਦੇ ਇਸ ਫੈਸਲੇ ਕਾਰਨ ਮੁੜ ਤੋਂ ਵਿਵਾਦ ਹੋ ਗਿਆ ਹੈ। ਸੂਬੇ ਦੇ ਸਾਬਕਾ ਸਿੱਖਿਆ ਮੰਤਰੀ ਵਾਸੁਦੇਵ ਦੇਵਨਾਨੀ ਨੇ ਇਸ ਫੈਸਲੇ ਨੂੰ ਵਾਰ-ਵਾਰ ਸੰਘੀ ਵਿਚਾਰਕਾਂ ’ਤੇ ਹਮਲਾ ਕਰਾਰ ਦਿੱਤਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Ashok Gehlot government removed name of deendayal upadhyay From state talent search exam