ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਨਮੋਹਨ ਸਰਕਾਰ ਨੇ 3 ਵਾਰ ਕੀਤੀ ਸੀ ਸਰਜੀਕਲ ਸਟ੍ਰਾਈਕ : ਰਾਹੁਲ ਗਾਂਧੀ

ਮਨਮੋਹਨ ਸਰਕਾਰ ਨੇ 3 ਵਾਰ ਕੀਤੀ ਸੀ ਸਰਜੀਕਲ ਸਟ੍ਰਾਈਕ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਉਦੇਪੁਰ `ਚ ਇਕ ਪ੍ਰੋਗਰਾਮ ਦੌਰਾਨ ਦਾਅਵਾ ਕੀਤਾ ਕਿ ਯੂਪੀਏ ਸਰਕਾਰ `ਚ ਤਿੰਨ ਵਾਰ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ। ਭਾਜਪਾ `ਤੇ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਰਜੀਕਲ ਸਟ੍ਰਾਈਕ ਜਿਵੇਂ ਸੈਨਾ ਫੈਸਲੇ ਨੂੰ ਵੀ ਰਾਜਨੀਤਿਕ ਸੰਪਤੀ ਬਣਾ ਦਿੱਤਾ ਹੈ। ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਅਜਿਹਾ ਘੋਟਾਲਾ ਦੱਸਿਆ ਜਿਸਦਾ ਉਦੇਸ਼ ਛੋਟੇ ਕਾਰੋਬਾਰੀਆਂ ਅਤੇ ਦੁਕਾਨਾਂ ਦੀ ਰੀੜ੍ਹ ਤੋੜਨਾ ਸੀ।


ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਰਾਹੁਲ ਗਾਂਧੀ ਨੇ ਪ੍ਰੋਗਰਾਮ `ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਨਮੋਹਨ ਸਿੰਘ ਸਰਕਾਰ ਨੇ ਤਿੰਨ ਵਾਰ ਸਰਜੀਕਲ ਸਟ੍ਰਾਈਕ ਕੀਤੀ, ਕੀ ਤੁਹਾਨੂੰ ਇਸਦੀ ਜਾਣਕਾਰੀ ਹੈ?


ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਸਰਜੀਕਲ ਸਟ੍ਰਾਈਕ ਨੂੰ ਰਾਜਨੀਤੀ ਮੁੱਦਾ ਬਣਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੈਨਾ ਦੇ ਅਧਿਕਾਰ ਖੇਤਰ (ਡੋਮੇਨ) `ਚ ਘੁੰਮਦੇ ਹੋਏ ਉਨ੍ਹਾਂ ਦੀ ਸਰਜੀਕਲ ਸਟ੍ਰਾਈਕ ਨੂੰ ਰਾਜਨੀਤਿਕ ਸੰਪੰਤੀ `ਚ ਬਦਲ ਦਿੱਤਾ, ਜਦੋਂਕਿ ਅਸਲ `ਚ ਇਹ ਇਕ ਸੈਨਾ ਫੈਸਲਾ ਸੀ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੀਆਂ ਚੋਣਾਂ `ਚ ਹਾਰ ਸਾਹਮਣੇ ਦਿਖਾਈ ਦਿੱਤੀ ਤਾਂ ਮੋਦੀ ਨੇ ਇਕ ਸੈਨਾ ਫੈਸਲੇ ਨੂੰ ਰਾਜਨੀਤਿਕ ਸਪੰਤੀ `ਚ ਬਦਲ ਦਿੱਤਾ।


ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਮਾਮਲੇ `ਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਬਿਜਨੈਸਮੈਨ ਅਤੇ ਪੇਸ਼ੇਵਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੋਚਣਾ ਗਲਤ ਹੈ ਕਿ ਕੇਵਲ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਹੀ ਚੰਗੀਆਂ ਹਨ। ਅਸੀਂ ਇਸ ਗੱਲ ਨੂੰ ਲੈ ਕੇ ਬਿਲਕੁੱਲ ਸਪੱਸ਼ਟ ਹਾਂ ਕਿ ਸਰਕਾਰੀ ਵਿਦਿਅਕ ਅਤੇ ਸਿਹਤ ਸੰਸਥਾਵਾਂ ਦੇ ਬਿਨਾਂ ਦੇਸ਼ ਨਹੀਂ ਚਲਾ ਸਕਦੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Assembly Elections 2018 Army Did 3 Surgical Strikes When Manmohan Was PM Says Rahul Gandhi