ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਹਾਂ’ ਵਿਚ ਜਵਾਬ ਸੁਣਕੇ ਜ਼ਿਲ੍ਹਾ ਅਫ਼ਸਰ ਨੇ ਵੰਡੀ ਮਿਠਾਈ

‘ਹਾਂ’ ਵਿਚ ਜਵਾਬ ਸੁਣਕੇ ਕਲੇਕਟਰ ਨੇ ਵੰਡੀ ਮਿਠਾਈ

ਮਨ ਮੁਤਾਬਕ ਜਵਾਬ ਸੁਣਕੇ ਹਰ ਇਨਸਾਨ ਬਹੁਤ ਖੁਸ਼ ਹੁੰਦਾ ਹੈ। ਅਜਿਹਾ ਹੀ ਕੁਝ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਕਲੇਕਟਰ ਕੁਮਾਰਪਾਲ ਗੌਤਮ ਨਾਲ ਹੋਇਆ ਜਿਨ੍ਹਾਂ ਇਕ ਬਜ਼ੁਰਗ ਮਹਿਲਾ ਦੇ ਮੂਹ ਤੋਂ ‘ਹਾਂ’ ਵਿਚ ਜਵਾਬ ਸੁਣਕੇ ਖੁਸ਼ੀ ਦੇ ਚਲਦੇ ਪੂਰੇ ਹਸਪਤਾਲ ਵਿਚ ਮਿਠਾਈ ਵੰਡਵਾ ਦਿੱਤਾ।

 

ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹਾ ਮੁਖ ਦਫ਼ਤਰ ਤੋਂ 32 ਕਿਲੋਮੀਟਰ ਦੂਰ ਨਾਪਾਸਰ ਪਿੰਡ ਦੀ ਸੀਐਮਸੀ ਹਸਪਤਾਲ ਵਿਚ ਇਕ ਕੰਨਿਆ ਦੇ ਜਨਮ ਮੌਕੇ ਕਲੇਕਟਰ ਕੁਮਾਰਪਾਲ ਗੌਤਮ ਨੇ ਮਿਠਾਈ ਵੰਡੀ।

 

ਕਲੇਕਟਰ ਗੌਤਮ ਹਸਪਤਾਲ ਦਾ ਨਿਰੀਖਦ ਕਰ ਰਹੇ ਸਨ ਕਿ ਇਕ ਬਜ਼ੁਰਗ ਤੋਂ ਜਨਨੀ ਸੁਰੱਖਿਆ ਯੋਜਨਾ ਦੇ ਤਹਿਤ ਦਿੱਤੀ ਗਈ ਸਹੂਲਤ ਅਤੇ ਉਨ੍ਹਾਂ ਦੇ ਹਸਪਤਾਲ ਵਿਚ ਬੈਠਣ ਦਾ ਕਾਰਨ ਪੁੱਛਣ ਉਤੇ ਬਜ਼ੁਰਗ ਨੇ ਦੱਸਿਆ ਕਿ ਘਰ ਪੋਤੀ ਹੋਈ ਹੈ। ਇਸ ਉਤੇ ਕਲੇਕਟਰ ਨੇ ਕਿਹਾ ਕਿ ਪੋਤੀ ਹੋਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ। ਤੁਹਾਡੇ ਘਰ ਵਿਚ ਲਕਸ਼ਮੀ ਆਈ ਹੈ, ਤੁਹਾਨੂੰ ਵਧਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan : Bikaner Collector distributes sweets in hospital on birth of daughter