ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆ ਨੇ ਸੋਮਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਦੇ ਬਾਅਦ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਰਾਜਸਕਾਨ ਦੇ ਮੁੱਖ ਮੰਤਰੀ ਅਸ਼ੋਕ ਗਹਲੋਤ ਨੇ ਕਿਹਾ ਕਿ ਸਾਡੇ ਵਿਚ ਚੰਗੀ ਗੱਲਬਾਤ ਹੋਈ ਹੈ।
ਉਨ੍ਹਾਂ ਕਿਹਾ ਕਿ ਅਸੀਂ ਦੱਸਿਆ ਕਿ ਚੋਣ ਵਿਚ ਹਾਰ–ਜਿੱਤ ਹੁੰਦੀ ਰਹਿੰਦੀ ਹੈ। ਅਸੀਂ ਸਭ ਨੇ ਆਪਣੀ ਗੱਲ ਦਿਲੋਂ ਕਹੀ ਹੈ। ਸਾਨੂੰ ਉਮੀਦ ਹੈ ਕਿ ਉਹ ਸਾਡੀ ਗੱਲ ਉਤੇ ਗੌਰ ਕਰਨਗੇ।
ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਇਹ ਇਕ ਚੰਗੀ ਮੀਟਿੰਗ ਸੀ। ਅਸੀਂ ਦੋ ਘੰਟੇ ਤੱਕ ਗੱਲ ਕੀਤੀ। ਅਸੀਂ ਆਪਣੀ ਅਤੇ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੀਆਂ ਭਾਵਨਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ। ਗਹਲੋਤ ਨੇ ਕਿਹਾ ਕਿ ਦੂਜਿਆਂ ਨੇ ਦੇਸ਼ ਭਗਤੀ ਦੇ ਨਾਮ ਉਤੇ ਦੇਸ਼ ਨੂੰ ਗੁੰਮਰਾਹ ਕੀਤਾ। ਮੋਦੀ ਜੀ ਨੇ ਫੌਜ ਦੇ ਪਿੱਛੇ ਲੁੱਕਕੇ ਰਾਜਨੀਤੀ ਕੀਤੀ, ਧਰਮ ਦੇ ਨਾਮ ਉਤੇ ਲੋਕਾਂ ਨੂੰ ਗੁੰਮਰਾਹ ਕੀਤਾ। ਉਨ੍ਹਾਂ ਵਿਕਾਸ, ਅਰਥ ਵਿਵਸਥਾ ਅਤੇ ਰੁਜ਼ਗਾਰ ਬਾਰੇ ਗੱਲ ਨਹੀਂ ਕੀਤੀ।’
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ।