ਰਾਜਸਥਾਨ ਸਰਕਾਰ ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਇਕ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਯੁਵਾ ਸੰਬਲ ਯੋਜਨਾ ਤਹਿਤ ਸੂਬੇ ਦੇ ਸਨਾਤਕ (ਗ੍ਰੈਜੂਏਟ) ਜਾਂ ਇਸ ਤੋਂ ਜ਼ਿਆਦਾ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਹਰੇਕ ਮਹੀਨੇ 3000 ਰੁਪਏ ਬਤੌਰ ਭੱਤਾ ਦਿੱਤਾ ਜਾਵੇਗਾ ਜਦਕਿ ਦਿਵਿਆਂਗ ਬੇਰੋਜ਼ਗਾਰ ਔਰਤਾਂ ਲਈ ਇਹ ਰਕਮ 3,500 ਰੁਪਏ ਪ੍ਰਤੀ ਮਹੀਨਾ ਤੈਅ ਕੀਤੀ ਗਈ ਹੈ।
ਇਕ ਅਧਿਕਾਰਤ ਹੁਕਮ ਚ ਸੂਬਾ ਸਰਕਾਰ ਨੇ ਇਸ ਯੋਜਨਾ ਦਾ ਐਲਾਨ ਕਰਦਿਆਂ ਇਹ ਜਾਣਕਾਰੀ ਵੀ ਦਿੱਤੀ ਕਿ ਇਸ ਦਾ ਲਾਭ ਸਿਰਫ ਰਾਜਸਥਾਨੀ ਮੂਲ ਦੇ ਬੋਰੋਜ਼ਗਾਰਾਂ ਨੂੰ ਮਿਲੇਗਾ। ਇਸ ਯੋਜਨਾ ਦਾ ਲਾਭ ਫਰਵਰੀ 2019 ਤੋਂ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਸੂਬੇ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਰਕਾਰ ਦੁਆਰਾ ਵੀ ਇਸੇ ਤਰ੍ਹਾਂ ਦੀ ਇਕ ਯੋਜਨਾ ਬਣਾਈ ਗਈ ਸੀ ਜਿਸਦਾ ਨਾਂ ਅਕਸ਼ਤ ਰੱਖਿਆ ਗਿਆ ਸੀ। ਇਹ ਭੱਤਾ ਬੇਰੋਜ਼ਗਾਰਾਂ ਨੂੰ 2 ਸਾਲ ਜਾਂ ਫਿਰ ਜਦੋਂ ਤਕ ਨੌਕਰੀ ਨਾ ਮਿਲੇ, ਉਦੋਂ ਤਕ ਦਿੱਤਾ ਜਾਵੇਗਾ।
.