ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਗਾਂਧੀ ਨੂੰ ਰਾਜ ਸਭਾ ’ਚ ਪਹੁੰਚਾਉਣ ਲਈ ਕਾਂਗਰਸੀ ਕਾਹਲੇ

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੂੰ ਕਾਂਗਰਸੀ ਆਗੂ ਰਾਜ ਸਭਾ ਲਿਜਾਣ ਦੀ ਕੋਸ਼ਿਸ਼ ਹਨ। ਹੁਣ ਰਾਜਸਥਾਨ ਕਾਂਗਰਸ ਨੇ ਸੂਬੇ ਤੋਂ ਪ੍ਰਿਅੰਕਾ ਨੂੰ ਰਾਜ ਸਭਾ ਭੇਜਣ ਲਈ ਕਿਹਾ ਹੈ।

 

ਰਾਜਸਥਾਨ ਕਾਂਗਰਸ ਦੇ ਇੰਚਾਰਜ ਅਵਿਨਾਸ਼ ਪਾਂਡੇ ਨੇ ਬੁੱਧਵਾਰ ਨੂੰ ਕਿਹਾ ਕਿ ਸੂਬੇ ਦੇ ਸਾਰੇ ਵਰਕਰ ਅਤੇ ਪਾਰਟੀ ਆਗੂ ਚਾਹੁੰਦੇ ਹਨ ਕਿ ਪ੍ਰਿਅੰਕਾ ਗਾਂਧੀ ਰਾਜਸਥਾਨ ਰਾਜ ਸਭਾ ਦੀਆਂ ਦੋ ਸੀਟਾਂ ਚੋਂ ਇੱਕ ਲਈ ਨਾਮਜ਼ਦ ਕੀਤੀ ਜਾਵੇ ਜੋ ਇਸ ਸਾਲ ਅਪਰੈਲ ਵਿੱਚ ਖਾਲੀ ਹੋ ਰਹੀ ਹੈ।

 

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕਾਂਗਰਸੀ ਨੇਤਾ ਪਹਿਲਾਂ ਹੀ ਪ੍ਰਿਯੰਕਾ ਗਾਂਧੀ ਨੂੰ ਉਨ੍ਹਾਂ ਦੇ ਸੂਬਿਆਂ ਤੋਂ ਰਾਜ ਸਭਾ ਦਾ ਉਮੀਦਵਾਰ ਬਣਾਉਣ ਦੀ ਮੰਗ ਕਰ ਚੁੱਕੇ ਹਨ।

 

ਪਾਂਡੇ ਨੇ .ਐੱਨ.ਆਈ. ਨੂੰ ਕਿਹਾ, 'ਪ੍ਰਿਯੰਕਾ ਜੀ (ਪ੍ਰਿਯੰਕਾ ਗਾਂਧੀ ਵਾਡਰਾ) ਪਾਰਟੀ ਇਕ ਮਸ਼ਹੂਰ ਨੇਤਾ ਹਨ, ਰਾਜਸਥਾਨ ਇਕ ਅਜਿਹਾ ਸੂਬਾ ਹੈ ਜੋ ਦੋ ਲੋਕਾਂ ਨੂੰ ਰਾਜ ਸਭਾ ਭੇਜਣ ਦੀ ਸਥਿਤੀ ਹੈ। ਸਾਰੇ ਪਾਰਟੀ ਵਰਕਰ ਅਤੇ ਨੇਤਾ ਉਸ ਨੂੰ ਰਾਜ ਸਭਾ ਵਿੱਚ ਭੇਜਣਾ ਚਾਹੁੰਦੇ ਹਨ।

 

ਪਾਂਡੇ ਨੇ ਅੱਗੇ ਕਿਹਾ ਕਿ ਪਾਰਟੀ ਅਜੇ ਤੱਕ ਇਸ ਮੁੱਦੇਤੇ ਵਿਚਾਰ-ਵਟਾਂਦਰੇ ਨਹੀਂ ਹੋਇਆ ਹੈ। ਉਨ੍ਹਾਂ ਕਿਹਾ, ‘ਹਰ ਪਾਰਟੀ ਵਰਕਰ ਚਾਹੁੰਦਾ ਹੈ ਕਿ ਪ੍ਰਿਯੰਕਾ ਗਾਂਧੀ ਰਾਜ ਸਭਾ ਮੈਂਬਰ ਬਣੇ। ਕੋਈ ਵੀ ਸੂਬਾ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜਣਾ ਚਾਹੇਗਾ।

 

ਇਸ ਦੇ ਨਾਲ ਹੀ, ਮੱਧ ਪ੍ਰਦੇਸ਼ ਦੇ ਮੰਤਰੀ ਸੱਜਣ ਸਿੰਘ ਵਰਮਾ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਪ੍ਰਿਅੰਕਾ ਗਾਂਧੀ ਨੂੰ ਰਾਜ ਦੀਆਂ ਤਿੰਨ ਰਾਜ ਸਭਾ ਸੀਟਾਂ ਚੋਂ ਇੱਕ ਉੱਤੇ ਉਮੀਦਵਾਰ ਬਣਾਇਆ ਜਾਵੇ।

 

ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰਿਯੰਕਾ ਦੇ ਰਾਜ ਸਭਾ ਜਾਣ ਦੀ ਵਿਚਾਰ-ਵਟਾਂਦਰੇ 'ਤੇ ਕਿਹਾ ਕਿ ਉਹ ਕਾਲਪਨਿਕ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੇ। ਪ੍ਰਿਯੰਕਾ ਗਾਂਧੀ ਵਾਡਰਾ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਧਿਕਾਰਤ ਤੌਰ 'ਤੇ ਪਾਰਟੀ ਨਾਲ ਜੁੜ ਗਈ ਸੀ। ਉਨ੍ਹਾਂ ਨੂੰ ਪਾਰਟੀ ਦੀ ਤਰਫੋਂ ਪੱਛਮੀ ਉੱਤਰ ਪ੍ਰਦੇਸ਼ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan congress offer rajya sabha seat to priyanka gandhi after madhya pradesh and chhattisgarh