ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਲਾਦੇਸ਼ੀਆਂ ਨੂੰ ਚੁਣ ਚੁਣ ਕੇ ਕੱਢਾਂਗੇ : ਅਮਿਤ ਸ਼ਾਹ

ਬੰਗਲਾਦੇਸ਼ੀਆਂ ਨੂੰ ਚੁਣ ਚੁਣ ਕੇ ਕੱਢਾਂਗੇ : ਅਮਿਤ ਸ਼ਾਹ

ਬੰਗਲਾਦੇਸ਼ੀ ਘੁਸਪੈਠੀਆਂ ਦੇ ਮੁੱਦੇ `ਤੇ ਭਾਰਤੀ ਜਨਤਾ ਪਾਰਟੀ ਦੀ ਨੀਤੀ ਨੂੰ ਇਕ ਵਾਰ ਫਿਰ ਸਪੱਸ਼ਟ ਕਰਦੇ ਹੋਏ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਅਜਿਹੇ ਘੁਸਪੈਠੀਆਂ ਨੂੰ ਚੁਣ ਚੁਣ ਕੇ ਕੱਢਿਆ ਜਾਵੇਗਾ।


ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਸ਼ਾਹ ਨੇ ਇੱਥੇ ਪਾਰਟੀ ਵਰਕਰਾਂ ਦੇ ਸ਼ਕਤੀ ਕੇਂਦਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਹਿਕਾ ਕਿ ਭਾਜਪਾ ਦਾ ਸੰਕਲਪ ਹੈ ਕਿ ਇਕ ਵੀ ਬੰਗਲਾਦੇਸ਼ੀ ਘੁਸਪੈਠੀਆਂ ਭਾਰਤ `ਚ ਰਹਿਣ ਨਹੀਂ ਦਿੱਤਾ ਜਾਵੇਗਾ, ਚੁਣ ਚੁਣ ਕੇ ਕੱਢ ਦਿੱਤਾ ਜਾਵੇਗਾ।


ਅਸਾਮ `ਚ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਲਾਗੂ ਕਰਨ ਦਾ ਜਿ਼ਕਰ ਕਰਦੇ ਹੋਏ ਇਸਦਾ ਵਿਰੋਧ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਵੋਟ ਬੈਂਕ ਦੀ ਚਿੰਤਾ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਇਸ ਦੇਸ਼ ਦੀ ਅਤੇ ਇਸ ਦੇਸ਼ ਦੇ ਗਰੀਬਾਂ ਦੀ ਚਿੰਤਾ ਨਹੀਂ ਹੈ।


ਪਾਕਿ ਤੋਂ ਆਏ ਹਿੰਦੂਆਂ ਦੇ ਮੁੱਦੇ `ਤੇ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਟੀਜਨ ਐਮਡਮੈਂਟ ਬਿਲ ਲੈ ਕੇ ਆਏ ਹਨ ਜਿਸ `ਚ ਅਸੀਂ ਤੈਅ ਕੀਤਾ ਹੈ ਕਿ ਅਫਗਾਨਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸਿੱਖ, ਹਿੰਦੂ, ਬੋਧੀ ਤੇ ਜੈਨ ਘੁਸਪੈਠੀਏ ਨਹੀਂ ਸਗੋਂ ਸ਼ਰਨਾਰਥੀ ਹਨ ਅਤੇ ਉਨ੍ਹਾਂ ਨੂੰ ਇੱਥੇ ਨਾਗਰਿਕਤਾ ਮਿਲੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan election 2018 date bjp president amit shah says about bangladeshi intruders