ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੂ ਖ਼ਾਨ ਲਿੰਚਿੰਗ ਮਾਮਲੇ ’ਚ ਰਾਜਸਥਾਨ ਨੇ ਹਾਈ ਕੋਰਟ ‘ਚ ਕੀਤੀ ਅਪੀਲ

ਰਾਜਸਥਾਨ ਸਰਕਾਰ ਨੇ ਪਹਿਲੂ ਖਾਨ ਲਿੰਚਿੰਗ ਮਾਮਲੇ ਅਲਵਰ ਦੀ ਇੱਕ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ਚੁਣੌਤੀ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਦੇ ਸਾਰੇ ਛੇ ਮੁਲਜ਼ਮਾਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਸੀ।

 

ਅਲਵਰ ਦੇ ਬਹਰੋੜ 1 ਅਪ੍ਰੈਲ 2017 ਨੂੰ ਕੁਝ ਲੋਕਾਂ ਨੇ ਗਊ ਤਸਕਰੀ ਦੇ ਸ਼ੱਕ ਵਿੱਚ ਪਹਿਲੂ ਖਾਨ ਤੇ ਉਸਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਪਹਿਲੂ ਖਾਨ ਦੀ 3 ਅਪਰੈਲ ਨੂੰ ਅਲਵਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ਸੀ। ਵਧੀਕ ਐਡਵੋਕੇਟ ਜਨਰਲ ਆਰਪੀ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਰਾਜਸਥਾਨ ਹਾਈ ਕੋਰਟ ਵਿੱਚ ਸਰਕਾਰ ਵੱਲੋਂ ਅਪੀਲ ਦਾਇਰ ਕੀਤੀ ਗਈ।

 

ਅਲਵਰ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ 14 ਅਗਸਤ 2019 ਨੂੰ ਸਾਰੇ ਛੇ ਮੁਲਜ਼ਮਾਂ ਵਿਪਨ ਯਾਦਵ, ਰਵਿੰਦਰ ਕੁਮਾਰ, ਕਾਲੂਰਾਮ, ਦਯਾਨੰਦ, ਯੋਗੇਸ਼ ਕੁਮਾਰ ਅਤੇ ਭੀਮ ਰਾਠੀ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ ਸੀ।

 

ਅਗਸਤ ਹੇਠਲੀ ਅਦਾਲਤ ਦੇ ਫੈਸਲੇ ਤੋਂ ਬਾਅਦ ਰਾਜ ਸਰਕਾਰ ਨੇ ਜਾਂਚ ਵਿਚਲੀਆਂ ਗਲਤੀਆਂ ਅਤੇ ਬੇਨਿਯਮੀਆਂ ਦੀ ਪਛਾਣ ਕਰਨ ਅਤੇ ਵਿਅਕਤੀਗਤ ਅਧਿਕਾਰੀਆਂ ਉੱਤੇ ਜਾਂਚ ਦੇ ਨਾਲ ਅੱਗੇ ਵਧਣ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਸੀ। ਐਸਆਈਟੀ ਨੇ ਪਿਛਲੇ ਮਹੀਨੇ ਡਾਇਰੈਕਟਰ ਜਨਰਲ ਆਫ ਪੁਲਿਸ ਨੂੰ ਆਪਣੀ ਰਿਪੋਰਟ ਸੌਂਪੀ ਸੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan government appeal in high court in pahlu khan case