ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕੀਤਾ ਕਰਜ਼ਾ ਮੁਆਫ

ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕੀਤਾ ਕਰਜ਼ਾ ਮੁਆਫ

1 / 2ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕੀਤਾ ਕਰਜ਼ਾ ਮੁਆਫ

ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕੀਤਾ ਕਰਜ਼ਾ ਮੁਆਫ

2 / 2ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕੀਤਾ ਕਰਜ਼ਾ ਮੁਆਫ

PreviousNext

ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਬਾਅਦ ਹੁਣ ਰਾਜਸਥਾਨ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ ਮੁਆਫ ਕੀਤਾ ਹੈ। ਰਾਜਸਥਾਨ ਦੇ ਕਿਸਾਨਾਂ ਨੂੰ ਗਹਿਲੋਤ ਸਰਕਾਰ ਨੇ 2 ਲੱਖ ਰੁਪਏ ਤੱਕ ਦਾ ਕਰਜਾ ਮੁਆਫੀ ਦਿੱਤੀ ਹੈ। ਕਿਸਾਨਾਂ ਦੇ ਕਰਜਾ ਮੁਆਫੀ ਨਾਲ ਸੂਬਾ ਸਰਕਾਰ `ਤੇ 18 ਹਜ਼ਾਰ ਕਰੋੜ ਰੁਪਏ ਦਾ ਬੋਝ ਪਵੇਗਾ। ਜਿ਼ਕਰਯੋਗ ਹੈ ਕਿ ਰਾਜਸਥਾਨ ਦੇ ਤੀਜੀ ਵਾਰ ਮੁੱਖ ਮੰਤਰੀ ਬਣੇ ਅਸ਼ੋਕ ਗਹਿਲੋਤ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਸਕੱਤਰੇਤ `ਚ ਆਪਣਾ ਕਾਰਜਭਾਰ ਸੰਭਾਲ ਲਿਆ ਹੈ। 


ਜਿ਼ਕਰਯੋਗ ਹੈ ਕਿ ਮੱਧ ਪ੍ਰਦੇਸ਼ `ਚ ਮੁੱਖ ਮੰਤਰੀ ਕਮਲਨਾਥ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਢਾਈ ਘੰਟੇ ਬਾਅਦ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦੀ ਫਾਈਲ `ਤੇ ਦਸਤਖਤ ਕਰ ਦਿੱਤੇ। ਇਸਦੇ ਬਾਅਦ ਛੱਤੀਸਗੜ੍ਹ `ਚ ਵੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫ ਦਾ ਫੈਸਲਾ ਕਰ ਲਿਆ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ `ਚ ਸਰਕਾਰ ਬਣਾਉਣ `ਤੇ ਦਸ ਦਿਨ `ਚ ਕਿਸਾਨਾ ਦਾ ਦੋ ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ।


ਅਸਾਮ ਸਰਕਾਰ ਨੇ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਕਰਜ਼ਾ ਮੁਆਫ


ਬੁੱਧਵਾਰ ਨੂੰ ਅਸਾਮ ਸਰਕਾਰ ਨੇ 600 ਕਰੋੜ ਰੁਪਏ ਦੇ ਖੇਤੀਬਾੜੀ ਕਰਜ਼ਾ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੂਬੇ `ਚ ਅੱਠ ਲੱਖ ਕਿਸਾਨਾਂ ਨੂੰ ਲਾਭ ਹੋਵੇਗਾ। ਅਸਾਮ ਸਰਕਾਰ ਦੇ ਬੁਲਾਰੇ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਚੰਦਰ ਮੋਹਨ ਪਟਵਾਰੀ ਨੇ ਕਿਹਾ ਕਿ ਯੋਜਨਾ ਦੇ ਤਹਿਤ ਸਰਕਾਰ ਕਿਸਾਨਾਂ ਦੇ 25 ਫੀਸਦੀ ਤੱਕ ਕਰਜ਼ਾ ਖਾਤੇ `ਚ ਪਾ ਦਿੱਤਾ ਜਾਵੇਗਾ। ਇਸਦੀ ਜਿ਼ਆਦਾਤਰ ਸੀਮਾ 25 ਹਜ਼ਾਰ ਰੁਪਏ ਹੈ। ਇਸ ਮੁਆਫੀ `ਚ ਸਾਰੇ ਤਰ੍ਹਾਂ ਦੇ ਖੇਤੀਬਾੜੀ ਕਰਜ਼ਾ ਸ਼ਾਮਲ ਹੈ।


ਗੁਜਰਾਤ ਸਰਕਾਰ ਨੇ ਪੇਂਡੂ ਖੇਤਰ ਦਾ 625 ਕਰੋੜ ਦਾ ਬਿਜਲੀ ਬਿੱਲ ਮੁਆਫ ਕੀਤਾ


ਗੁਜਰਾਤ ਦੀ ਵਿਜੈ ਰੁਪਾਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪੇਂਡੂ ਖੇਤਰਾਂ `ਚ ਰਹਿਣ ਵਾਲੇ 6 ਲੱਖ ਖਪਤਕਾਰਾਂ ਦਾ 625 ਕਰੋੜ ਰੁਪਏ ਦਾ ਬਕਾਇਆ ਬਿਜਲੀ ਬਿਲ ਮੁਆਫ ਕਰਨ ਦਾ ਐਲਾਨ ਕੀਤਾ। ਇਕਮੁਸ਼ਤ ਸਮਾਧਾਨ ਯੋਜਨਾ ਦੇ ਤਹਿਤ ਇਹ ਬਕਾਇਆ ਮੁਆਫ ਕੀਤਾ ਗਿਆ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan govt announces farm loan waiver for loans upto Rs 2 Lakh