ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਟਾ ਦੇ ਹਸਪਤਾਲ 'ਚ 110 ਬੱਚਿਆਂ ਦੀ ਮੌਤ, ਰਿਪੋਰਟ 'ਚ ਕਾਰਨਾਂ ਦਾ ਖੁਲਾਸਾ

ਰਾਜਸਥਾਨ ਦੇ ਕੋਟਾ ਸਥਿਤ ਜੇ.ਕੇ. ਲੋਨ ਸਰਕਾਰੀ ਹਸਪਤਾਲ ਵਿੱਚ ਮਰਨ ਵਾਲੇ ਨਵਜੰਮੇ ਬੱਚਿਆਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੀਮ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਬੱਚਿਆਂ ਦੀ ਮੌਤ ਹਾਈਪੋਥਰਮਿਆ (ਸਰੀਰ ਦਾ ਤਾਪਮਾਨ ਅਸੰਤੁਲਿਤ ਹੋ ਜਾਣਾ)  ਕਾਰਨ ਹੋਈ ਹੈ। ਹਸਪਤਾਲ 'ਚ ਬੁਨਿਆਦੀ ਸਹੂਤਲਾਂ ਦੀ ਕਮੀ ਵੀ ਇਸ ਦਾ ਕਾਰਨ ਹੋ ਸਕਦੀ ਹੈ। ਰਾਜਸਥਾਨ ਸਰਕਾਰ ਵੱਲੋਂ ਬੱਚਿਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਗਠਿਤ ਕਮੇਟੀ ਨੇ ਆਪਣੀ ਰਿਪੋਰਟ 'ਚ ਪੁਸ਼ਟੀ ਕੀਤੀ ਹੈ ਕਿ ਹਾਈਪੋਥਰਮਿਆ ਕਾਰਨ ਬੱਚਿਆਂ ਦੀ ਮੌਤ ਹੋਈ ਹੈ।
 

ਹਾਈਪੋਥਰਮਿਆ ਇੱਕ ਅਜਿਹੀ ਆਪਾਤ ਸਥਿਤੀ ਹੈ, ਜਦੋਂ ਸਰੀਰ ਦਾ ਤਾਪਮਾਨ 95 F (35 ਡਿਗਰੀ ਸੈਲਸੀਅਸ) ਤੋਂ ਘੱਟ ਹੋ ਜਾਂਦਾ ਹੈ। ਉਂਜ ਸਰੀਰ ਦਾ ਤਾਪਮਾਨ 98.6 F (37 ਡਿਗਰੀ ਸੈਲਸੀਅਸ) ਹੁੰਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਹਸਪਤਾਲ 'ਚ ਬੱਚੇ ਸਰਦੀ ਕਾਰਨ ਮਰਦੇ ਰਹੇ ਇੱਥੇ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ। 
 

ਨਵਜੰਮੇ ਬੱਚਿਆਂ ਦੇ ਸਰੀਰ ਦਾ ਤਾਪਮਾਨ 36.5 ਡਿਗਰੀ ਸੈਲਸੀਅਸ ਹੋਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੂੰ ਵਾਰਮਰਾਂ 'ਚ ਰੱਖਿਆ ਗਿਆ, ਜਿੱਥੇ ਉਨ੍ਹਾਂ ਦਾ ਤਾਪਮਾਨ ਆਮ ਰਹਿੰਦਾ ਹੈ। ਹਾਲਾਂਕਿ ਹਸਪਤਾਲ 'ਚ ਕੰਮ ਕਰ ਰਹੇ ਵਾਰਮਰਾਂ ਦੀ ਕਮੀ ਹੁੰਦੀ ਗਈ ਅਤੇ ਬੱਚਿਆਂ ਦੇ ਸਰੀਰ ਦੇ ਤਾਪਮਾਨ 'ਚ ਭਾਰੀ ਗਿਰਾਵਟ ਜਾਰੀ ਰਹੀ। 
 

ਰਿਪੋਰਟ 'ਚ ਕਿਹਾ ਗਿਆ ਕਿ ਹਸਪਤਾਲ 'ਚ ਮੌਜੂਦ 28 'ਚੋਂ 22 ਨੇਬੁਲਾਈਜ਼ਰ ਖਰਾਬ ਮਿਲੇ। ਉੱਥੇ ਹੀ 111 'ਚੋਂ 81 ਜਲਸੇਕ (ਇਨਫਿਊਜ਼ਨ) ਪੰਪ ਕੰਮ ਨਹੀਂ ਕਰ ਰਹੇ ਸਨ। ਪੈਰਾ ਮਾਨੀਟਰ ਅਤੇ ਪਲਸ ਆਕਸੀਮੇਟਰਾਂ ਦੀ ਹਾਲਤ ਵੀ ਖਸਤਾ ਸੀ।
 

ਜਿਸ ਚੀਜ਼ ਨੇ ਮਾਮਲੇ ਨੂੰ ਗੰਭੀਰ ਬਣਾ ਦਿੱਤਾ, ਉਹ ਸੀ ਹਸਪਤਾਲ 'ਚ ਆਕਸੀਜਨ ਪਾਈਪ ਲਾਈਨ ਦੀ ਗੈਰ-ਮੌਜੂਦਗੀ, ਜਿਸ ਕਾਰਨ ਸਿਲੰਡਰਾਂ ਦੀ ਮਦਦ ਨਾਲ ਬੱਚਿਆਂ ਨੂੰ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ। ਰਿਪੋਰਟ 'ਚ ਆਈਸੀਯੂ ਦੀ ਹਾਲਾਤ ਵੀ ਖਰਾਬ ਦੱਸੇ ਗਏ ਹਨ।
 

ਜ਼ਿਕਰਯੋਗ ਹੈ ਕਿ ਇਹ ਹਸਪਤਾਲ ਬੱਚਿਆਂ ਦੀ ਮੌਤ ਲਈ ਹਮੇਸ਼ਾ ਚਰਚਾ 'ਚ ਰਿਹਾ ਹੈ। ਸਾਲ 2014 'ਚ ਇੱਥੇ 1198 ਦੀ ਮੌਤ ਹੋਈ ਸੀ। 2015 'ਚ 1260, 2016 'ਚ 1193, 2017 'ਚ 1027, 2018 'ਚ 1005 ਅਤੇ ਹੁਣ 2019 'ਚ 992 ਬੱਚਿਆਂ ਦੀ ਮੌਤ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Infant death toll in Kota JK Lon Hospital rises to 110