ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਸੂਬਿਆਂ `ਚ ਭਾਜਪਾ ਲਈ ਚੁਣੌਤੀਆਂ ਭਰਿਆ ਰਾਹ

ਤਿੰਨ ਸੂਬਿਆਂ `ਚ ਭਾਜਪਾ ਲਈ ਚੁਣੌਤੀਆਂ ਭਰਿਆ ਰਾਹ

ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਅੱਜ-ਕੱਲ੍ਹ ਦੇਸ਼ ਦੀ ਸਿਆਸਤ ਦਾ ਕੇਂਦਰ ਬਣੇ ਹੋਏ ਹਨ। ਇਨ੍ਹਾਂ ਤਿੰਨ ਰਾਜਾਂ `ਚ ਭਾਜਪਾ ਦੀ ਸਰਕਾਰ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ `ਚ ਜਿੱਥੇ ਭਾਜਪਾ ਪਿਛਲੇ 15 ਸਾਲ ਤੋਂ ਸੱਤਾ `ਚ ਹੈ ਉਥੇ ਰਾਜਸਥਾਨ `ਚ ਪਿਛਲੇ ਪੰਜ ਸਾਲ ਤੋਂ। ਭਾਜਪਾ ਦੇ ਸਾਹਮਣੇ ਇਨ੍ਹਾਂ ਤਿੰਨ ਸੂਬਿਆਂ `ਚ ਤਿੰਨ ਵੱਡੇ ਚੁਣਾਵੀਂ ਮੁੱਦੇ - ਕਿਸਾਨ ਸੰਕਟ, ਐਸਸੀ/ਐਸਟੀ ਐਕਟ ਅਸੰਤੋਸ਼ ਅਤੇ ਸੱਤਾ ਵਿਰੋਧੀ ਫੈਕਟਰ ਹੈ। ਭਾਜਪਾ ਨੂੰ ਇਸ ਵਿਧਾਨ ਸਭਾ ਚੋਣ `ਚ ਇਨ੍ਹਾਂ ਤਿੰਨ ਵੱਡੇ ਮੁੱਦਿਆਂ ਤੋਂ ਉਭਰਨਾ ਵੱਡੀ ਚੁਣੌਤੀ ਹੋਵੇਗੀ। ਉਥੇ ਕਾਂਗਰਸ ਦੀ ਚੁਣੌਤੀ ਪਾਰਟੀ `ਚ ਗੁੱਟਬਾਜੀ ਖਤਮ ਕਰਕੇ ਇਨ੍ਹਾਂ ਤਿੰਨਾਂ ਰਾਜਾਂ `ਚ ਸੱਤਾ ਪਾਉਣ ਦੀ ਹੋਵੇਗੀ।


ਰਾਜਨੀਤਿਕ ਮਾਹਿਰਾਂ ਮੁਤਾਬਕ ਕਿਸਾਨ ਭਾਜਪਾ ਦੀ ਪੱਕੀ ਵੋਟ ਰਹੀ ਹੈ। ਪ੍ਰੰਤੂ ਇਨ੍ਹਾਂ ਸਾਲਾਂ `ਚ ਘੱਟ ਹੁੰਦੀ ਆਮਦਨ ਦੇ ਕਾਰਨ ਸਰਕਾਰ ਨੂੰ ਕਿਸਾਨਾਂ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਆਮਦਨ `ਚ ਘਾਟ ਦੇ ਚਲਦੇ ਕਈ ਵਾਰ ਕਿਸਾਨ ਅੰਦੋਲਨ ਹੋਏ ਹਨ। ਮੱਧ ਪ੍ਰਦੇਸ਼ ਦੇ ਮਦਸੌਰ `ਚ ਕਿਸਾਨ ਅੰਦੋਲਨ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਗਈ ਸੀ। ਉਥੇ ਰਾਜਸਥਾਨ `ਚ ਵੀ ਕਈ ਵਾਰ ਕਿਸਾਨ ਅੰਦੋਲਨ ਕਰ ਚੁੱਕੇ ਹਨ। ਜਦੋਂ ਕਿ ਛੱਤੀਸਗੜ੍ਹ `ਚ ਕਿਸਾਨਾਂ ਦੀ ਘੱਟਦੀ ਆਮਦਨ ਵੱਡਾ ਮੁੱਦਾ ਹੈ।


ਐਸਸੀ-ਐਸਟੀ ਐਕਟ `ਤੇ ਵਿਵਾਦ ਅਤੇ ਇਸ ਮੁੱਦੇ `ਤੇ ਭਾਜਪਾ ਆਗੂਆਂ ਦੇ ਅਲੱਗ-ਅਲੱਗ ਰੁਖ ਦੇ ਚਲਦੇ ਜਨਜਾਤੀਆਂ ਅਤੇ ਅਗਲੀਆਂ ਜਾਤੀਆਂ ਦੇ ਵੋਟਰਾਂ ਨੂੰ ਇਕਜੁੱਟ ਰੱਖਣਾ ਮੁਸ਼ਕਲ ਹੋ ਰਿਹਾ ਹੈ। ਸਰਕਾਰ ਵੱਲੋਂ ਮੁੱਦੇ ਨੂੰ ਹੱਲ ਕਰਨ ਦੇ ਰਵੱਈਆਂ ਤੋਂ ਐਸਸੀ/ਐਸਟੀ ਵੋਟਰ ਖੁਸ਼ ਨਹੀਂ ਹਨ। ਉਥੇ ਭਾਜਪਾ ਦੇ ਅਗਲੀ ਜਾਤੀ ਦੇ ਮੂਲ ਵੋਟਰ ਵੀ ਪਾਰਟੀ ਨਾਲ ਨਾਰਾਜ਼ ਹਨ। ਕਿਸਾਨਾਂ ਦੇ ਪ੍ਰਦਰਸ਼ਨ, ਐਸਸੀ/ਐਸਟੀ ਐਕਟ ਨਾਲ ਇਨ੍ਹਾਂ ਤਿੰਨਾ ਸੂਬਿਆਂ  `ਚ ਭਾਜਪਾ ਲਈ ਸੱਤਾ ਵਿਰੋਧੀ ਫੈਕਟਰ ਵੀ ਕਾਫੀ ਅਹਿਮ ਹੋਵੇਗੀ। ਕਿਉਂਕਿ ਭਾਜਪਾ ਇਨ੍ਹਾਂ ਸੂਬਿਆਂ `ਚ ਸੱਤਾਧਾਰੀ ਹਨ। 

 

ਕਿਸਾਨ ਸੰਕਟ
ਛੱਤੀਸਗੜ੍ਹ :
ਛੱਤੀਸਗੜ੍ਹ ਦੇ ਕਿਸਾਨਾਂ ਦੀ ਖੇਤੀ ਤੋਂ ਆਮਦਨ ਭਾਰਤ `ਚ ਸਭ ਤੋਂ ਘੱਟ ਹੈ।
ਵਣ ਅਧਿਕਾਰ ਅਧਿਨਿਯਮ ਦੇ ਹੌਲੀ ਲਾਗੂ ਕਰਨ `ਚ ਅਸੰਤੋਸ਼ ਹੈ।


ਰਾਜਸਥਾਨ:


72 ਫੀਸਦੀ ਦੇ ਕਰੀਬ ਆਬਾਦੀ ਕਿਸਾਨ
ਕਿਸਾਨਾਂ ਦੀ ਕਰਜ਼ ਮੁਆਫੀ ਇਹ ਵੱਡੀ ਚੋਣਾਵੀਂ ਮੁੱਦਾ ਬਣਿਆ ਹੋਇਆ


ਮੱਧ ਪ੍ਰਦੇਸ਼


2 ਕਰੋੜ ਆਬਾਦੀ ਖੇਤੀ ਕਰਦੀ ਹੈ ਜਾਂ ਖੇਤੀ ਨਾਲ ਜੁੜੇ ਕੰਮ ਕਰਦੀ ਹੈ।
ਕਿਸਾਨ ਅੰਦੋਲਨ ਦੇ ਬਾਅਦ ਕਿਸਾਨਾਂ ਦਾ ਗੁੱਸਾ ਵੀ ਇੱਥੇ ਕਾਫੀ ਵਧਿਆ ਹੈ।


ਐਸਸੀ/ਐਸਟੀ ਐਕਟ :-


ਛੱਤੀਸਗੜ੍ਹ


29 ਸੀਟਾਂ ਰਾਖਵੀਂ ਹਨ ਜਿੱਥੇ ਕੁਲ 90 ਵਿਧਾਨ ਸਭਾ ਸੀਟਾਂ ਹਨ
ਐਸਸੀ/ਐਸਟੀ ਐਕਟ ਦਾ ਇੱਥੇ ਵੀ ਕਾਫੀ ਪ੍ਰਭਾਵ ਦੇਖਿਆ ਜਾ ਸਕਦਾ ਹੈ।

 

ਮੱਧ ਪ੍ਰਦੇਸ਼


ਐਸਸੀ/ਐਸਟੀ ਐਕਟ ਦਾ ਇਥੇ ਸਭ ਤੋਂ ਜਿ਼ਆਦਾ ਅਸਰ ਦਿਖਿਆ ਸੀ
ਇਸਦੇ ਚਲਦੇ ਅਗਲੀਆਂ ਜਾਤੀਆਂ `ਚ ਵੀ ਨਰਾਜ਼ਗੀ ਵਧੀ ਹੈ।

 

ਰਾਜਸਥਾਨ 


ਮੱਧ ਪ੍ਰਦੇਸ਼ ਦੇ ਬਾਅਦ ਰਾਜਸਥਾਨ `ਚ ਐਸਸੀ/ਐਸਟੀ ਐਕਟ ਦਾ ਵਿਆਪਕ ਵਿਰੋਧ ਹੋਇਆ ਸੀ
ਰਾਜਸਥਾਨ ਦਾ ਰਾਜਪੂਤ ਅਤੇ ਬ੍ਰਾਹਮਣ ਸਮਾਜ ਵੀ ਇਸ ਫੈਸਲੇ ਤੋਂ ਕਾਫੀ ਨਰਾਜ਼ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan madhya pradesh chhattisgarh Assembly Election 2018 BJP three challenges in three states