ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਪੁਲਿਸ ’ਚ ਹੋ ਰਹੀ 5000 ਕਾਂਸਟੇਬਲਾਂ ਦੀ ਭਰਤੀ

ਰਾਜਸਥਾਨ ਪੁਲਿਸ ’ਚ ਹੋ ਰਹੀ 5000 ਕਾਂਸਟੇਬਲਾਂ ਦੀ ਭਰਤੀ

ਰਾਜਸਥਾਨ ਪੁਲਿਸ ’ਚ 5,000 ਕਾਂਸਟੇਬਲਾਂ ਦੀ ਭਰਤੀ ਹੋਣ ਜਾ ਰਹੀ ਹੈ। ਸੂਬਾ ਪੁਲਿਸ ਦੀ ਅਧਿਕਾਰਤ ਵੈੱਬਸਾਈਟ ’ਤੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਭਰਤੀਆਂ ਰਾਜਸਥਾਨ ਪੁਲਿਸ ’ਚ ਕਾਂਸਟੇਲ – ਜਨਰਲ ਡਿਊਟੀ ਤੇ ਕਾਂਸਟੇਬਲ – ਡਰਾਇਵਰ ਦੀਆਂ ਆਸਾਮੀਆਂ ਲਈ ਕੱਢੀਆਂ ਗਈਆਂ ਹਨ।

 

 

ਇਨ੍ਹਾਂ ਭਰਤੀਆਂ ਲਈ ਚਾਹਵਾਨ ਉਮੀਦਵਾਰਾਂ ਨੂੰ ਆੱਨਲਾਈਨ ਅਰਜ਼ੀਆਂ ਦੇਣੀਆਂ ਹੋਣਗੀਆਂ। ਅਰਜ਼ੀਆਂ ਆੱਨਲਾਈਨ ਰਾਜਕਾੱਮ ਇਨਫ਼ੋ ਸਰਵਿਸੇਜ਼ (RISL) ਵੱਲੋਂ ਸੰਚਾਲਿਤ ਸਾਰੇ ਈ–ਮਿੱਤਰ ਕਿਓਸਕ, ਜਨ–ਸੁਵਿਧਾ ਕੇਂਦਰ ਕਾਮਨ ਸਰਵਿਸ ਸੈਂਟਰ ਅਤੇ ਵਿਭਾਗ ਦੀ ਵੈੱਬਸਾਈਟ www.police.rajasthan.gov.in ਉੱਤੇ ਭਰੇ ਜਾ ਸਕਦੇ ਹਨ।

 

 

ਅਰਜ਼ੀਆਂ ਦੇਣ ਦੀ ਪ੍ਰਕਿਰਿਆ ਹਾਲੇ 15 ਦਿਨਾਂ ਪਿੱਛੋਂ ਸ਼ੁਰੂ ਹੋਵੇਗੀ। ਅਰਜ਼ੀਆਂ 30 ਦਿਨਾਂ ਤੱਕ ਭਰੀਆਂ ਜਾ ਸਕਣਗੀਆਂ। ਪ੍ਰੀਖਿਆ ਅਗਲੇ ਸਾਲ ਫ਼ਰਵਰੀ ਜਾਂ ਮਾਰਚ ਮਹੀਨੇ ਹੋਵੇਗੀ। ਕਾਂਸਟੇਬਲ – ਜਨਰਲ ਡਿਊਟੀ ਦੀਆਂ 3500 ਆਸਾਮੀਆਂ ਹਨ ਅਤੇ ਟੀਐੱਸਪੀ ਖੇਤਰ ਦੀਆਂ 1591 ਆਸਮੀਆਂ ਹਨ। ਇਸ ਦੇ ਨਾਲ ਹੀ ਕਾਂਸਟੇਬਲ – ਡਰਾਇਵਰ ਦੀਆਂ 347 ਆਸਾਮੀਆਂ ਹਨ ਤੇ ਟੀਐੱਸਪੀ ਖੇਤਰ ਦੀਆਂ 12 ਆਸਾਮੀਆਂ ਹਨ।

 

 

ਕਾਂਸਟੇਬਲ – ਜਨਰਲ ਡਿਊਟੀ ਲਈ ਯੋਗਤਾ 10ਵੀਂ ਪਾਸ ਹੈ। ਆਰਐੱਸਸੀ/ਐੱਮਬੀਸੀ ਬਟਾਲੀਅਨ ਲਈ 8ਵੀਂ ਪਾਸ ਹੈ। ਕਾਂਸਟੇਬਲ – ਡਰਾਇਵਰ ਲਈ 10ਵੀਂ ਪਾਸ ਅਤੇ 1 ਸਾਲ ਪੁਰਾਣਾ LMV/HMV ਲਾਇਸੈਂਸ ਹੋਣਾ ਚਾਹੀਦਾ ਹੈ। ਮਰਦਾਂ ਲਈ ਉਮਰ 18 ਤੋਂ 23 ਸਾਲ ਹੋਣੀ ਚਾਹੀਦੀ ਹੈ ਤੇ ਔਰਤਾਂ ਲਈ 18 ਤੋਂ 26 ਸਾਲ ਹੋਣੀ ਚਾਹੀਦੀ ਹੈ।

 

 

ਕਾਂਸਟੇਬਲ ਮਰਦ ਡਰਾਇਵਰਾਂ ਲਈ ਉਮਰ 18 ਤੋਂ 26 ਸਾਲ ਹੋਣੀ ਚਾਹੀਦੀ ਹੈ ਤੇ ਔਰਤਾਂ ਲਈ ਇਹ ਉਮਰ 18 ਤੋਂ 31 ਸਾਲ ਹੈ। ਉਮਰ ਦੀ ਗਿਣਤੀ 1 ਜਨਵਰੀ, 2020 ਤੋਂ ਕੀਤੀ ਜਾਵੇਗੀ।

 

 

ਇਨ੍ਹਾਂ ਆਸਾਮੀਆਂ ਬਾਰੇ ਹੋਰ ਅਧਿਕਾਰਤ ਵੇਰਵੇ ਜਾਣਨ ਲਈ ਇਸ ਸਤਰ ਉੱਤੇ ਕਲਿੱਕ ਕਰੋ

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Police to recruit 5000 Constables