ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਸੜਕ ਹਾਦਸੇ ’ਚ 11 ਮੌਤਾਂ, 12 ਜ਼ਖ਼ਮੀ

ਰਾਜਸਥਾਨ ਸੜਕ ਹਾਦਸੇ ’ਚ 11 ਮੌਤਾਂ, 12 ਜ਼ਖ਼ਮੀ

ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ’ਚ ਕੂਚਾਮਨ ਕਸਬੇ ਕੋਲ ਅੱਜ ਸਨਿੱਚਰਵਾਰ ਨੂੰ ਵੱਡੇ ਤੜਕੇ ਵਾਪਰੇ ਇੱਕ ਸੜਕ ਹਾਦਸੇ ’ਚ 11 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 12 ਗੰਭੀਰ ਹਾਲਤ ਵਿੱਚ ਜ਼ਖ਼ਮੀ ਹਨ। ਕਸਬਾ ਕੂਚਾਮਨ ਕਿਸ਼ਨਗੜ੍ਹ–ਹਨੂਮਾਨਗੜ੍ਹ–ਮੇਘਾ ਹਾਈਵੇਅ ’ਤੇ ਸਥਿਤ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਸਾਨ੍ਹ ਦੇ ਅਚਾਨਕ ਸਾਹਮਣੇ ਆ ਜਾਣ ਕਾਰਨ ਡਰਾਇਵਰ ਤੋਂ ਉਸ ਦੀ ਮਿੰਨੀ ਬੱਸ ਬੇਕਾਬੂ ਹੋ ਗਈ। ਬੇਕਾਬੂ ਬੱਸ ਦੀ ਇੱਕ ਹੋਰ ਮਿੰਨੀ ਬੱਸ ਨਾਲ ਟੱਕਰ ਹੋ ਗਈ। ਇੱਕ ਹੋਰ ਰਿਪੋਰਟ ਮੁਤਾਬਕ ਮਿੰਨੀ ਬੱਸ ਰੁੱਖ ਨਾਲ ਜਾ ਟਕਰਾਈ। ਹਾਲੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਅਸਲ ’ਚ ਹੋਇਆ ਕੀ ਹੈ।

 

 

ਜ਼ਖ਼ਮੀਆਂ ਵਿੱਚ ਪੰਜ ਔਰਤਾਂ ਤੇ ਦੋ ਬੱਚੇ ਵੀ ਸ਼ਾਮਲ ਹਨ।

ਰਾਜਸਥਾਨ ਸੜਕ ਹਾਦਸੇ ’ਚ 11 ਮੌਤਾਂ, 12 ਜ਼ਖ਼ਮੀ

 

ਇੱਥੇ ਵਰਨਣਯੋਗ ਹੈ ਕਿ ਰਾਜਸਥਾਨ ’ਚ ਲਗਾਤਾਰ ਸੜਕ ਹਾਦਸੇ ਹੋ ਰਹੇ ਹਨ। ਕੱਲ੍ਹ ਸ਼ੁੱਕਰਵਾਰ ਨੂੰ ਹੀ ਇੱਕ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ ਸੀ।

 

 

ਪਿਛਲੇ 15 ਤੋਂ 20 ਦਿਨਾਂ ਦੌਰਾਨ ਜੋਧਪੁਰ, ਬਾੜਮੇਰ, ਬੀਕਾਨੇਰ ’ਚ ਵੱਡੇ ਹਾਦਸੇ ਵਾਪਰੇ ਹਨ। ਸਨਿੱਚਰਵਾਰ ਦਾ ਘਟਨਾਕ੍ਰਮ ਸ਼ਾਮਲ ਕਰ ਲਿਆ ਜਾਵੇ, ਤਾਂ ਮ੍ਰਿਤਕਾਂ ਦਾ ਅੰਕੜਾ 49 ਤੱਕ ਜਾ ਪੁੱਜਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan road mishap takes 11 lives 12 injured