ਰਾਜਸਥਾਨ ਦੇ 21 ਸਾਲਾ ਮਯੰਕ ਪ੍ਰਤਾਪ ਸਿੰਘ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਜੱਜ ਬਣਨ ਵਾਲੇ ਹਨ। ਉਹ ਰਾਜਸਥਾਨ ਨਿਆਇਕ ਸੇਵਾ ਭਰਤੀ ਪ੍ਰੀਖਿਆ (RJS) –2018 ’ਚ ਅੱਵਲ ਆੲੈ ਹਨ। ਇਸ ਉਪਲਬਧੀ ਨਾਲ ਉਨ੍ਹਾਂ 23 ਸਾਲਾਂ ਦੀ ਉਨ੍ਹਾਂ 23 ਸਾਲਾਂ ਦੀ ਉਮਰ ’ਚ ਸਭ ਤੋਂ ਛੋਟੀ ਉਮਰ ਦੇ ਜੱਜ ਹੋਣ ਦਾ ਪਹਿਲਾ ਰਿਕਾਰਡ ਤੋੜ ਦਿੱਤਾ ਹੈ।
ਇੱਥੇ ਵਰਨਣਯੋਗ ਹੈ ਕਿ ਇਸ ਵਰ੍ਹੇ ਹੀ RJS ’ਚ ਉਮੀਦਵਾਰ ਦੀ ਘੱਟੋ–ਘੱਟ ਉਮਰ 23 ਸਾਲਾਂ ਤੋਂ ਘਟਾ ਕੇ 21 ਸਾਲ ਕੀਤੀ ਗਈ ਸੀ।
ਮਯੰਕ ਜੈਪੁਰ ’ਚ ਰਹਿੰਦੇ ਹਨ ਤੇ ਊਨ੍ਹਾਂ ਦੇ ਮਾਤਾ–ਪਿਤਾ ਦੋਵੇਂ ਸਰਕਾਰੀ ਸਕੁਲਾਂ ’ਚ ਅਧਿਆਪਕ ਹਨ ਤੇ ਵੱਡੀ ਭੈਣ ਇੰਜੀਨੀਅਰ ਹੈ। ਉਨ੍ਹਾਂ ਨੂੰ ਇਹ ਸਫ਼ਲਤਾ ਇਸੇ ਵਰ੍ਹੇ ਰਾਜਸਥਾਨ ਯੂਨੀਵਰਸਿਟੀ ਤੋਂ ਪੰਜ ਸਾਲਾਂ ਦੀ LLB ਡਿਗਰੀ ਹਾਸਲ ਕਰਨ ਤੋਂ ਬਾਅਦ ਮਿਲੀ ਹੈ।
ਪੜ੍ਹਾਈ ਦੌਰਾਨ ਹੀ ਉਨ੍ਹਾਂ ਨਿਆਇਕ ਸੇਵਾ ਨੂੰ ਆਪਣਾ ਟੀਚਾ ਬਣਾ ਲਿਆ ਸੀ ਪਰ ਉਹ ਸੋਚ ਰਹੇ ਸਨ ਕਿ ਪ੍ਰੀਖਿਆ ’ਚ ਬੈਠਣ ਦੀ ਘੱਟੋ–ਘੱਟ ਉਮਰ 23 ਸਾਲ ਮੁਕੰਮਲ ਹੋਣ ਤੱਕ ਉਹ ਕੋਚਿੰਗ ਨਾਲ ਤਿਆਰੀ ਕਰਨਗੇ। ਜਦੋਂ ਉਹ ਕੋਰਸ ਦੇ ਆਖ਼ਰੀ ਵਰ੍ਹੇ ’ਚ ਆਏ, ਤਾਂ RJS ਲਈ ਉਮਰ ਦਾ ਨਵਾਂ ਨਿਯਮ ਲਾਗੂ ਹੋਇਆ ਤੇ ਮਯੰਕ ਨੇ ਉਸ ਨੂੰ ਇੱਕ ਮੌਕੇ ਵਜੋਂ ਲਿਆ।
ਮਯੰਕ ਨੇ ਆਪਣੀ ਗ੍ਰੈਜੂਏਸ਼ਨ ਦੀ ਆਖ਼ਰੀ ਪ੍ਰੀਖਿਆ ਦੇ ਸਿਰਫ਼ ਦੋ ਮਹੀਨਿਆਂ ਅੰਦਰ ਹੀ RJS ਦਾ ਪੇਪਰ ਦੇ ਕੇ ਪ੍ਰੀਖਿਆ ਪਾਸ ਕਰ ਲਈ। 9 ਨਵੰਬਰ ਨੂੰ ਉਨ੍ਹਾਂ ਦਾ ਇੰਟਰਵਿਊ ਹੋਇਆ, ਜਿਸ ਵਿੱਚ ਸਬਰੀਮਾਲਾ ਨਾਲ ਜੁੜੇ ਪ੍ਰਸ਼ਨ ਪੁੱਛੇ ਗਏ।
ਮਯੰਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਸਫ਼ਲਤਾ ਪ੍ਰਤੀ ਪੂਰਾ ਭਰੋਸਾ ਸੀ ਪਰ ਇਹ ਉਨ੍ਹਾਂ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਹ ਪਹਿਲਾ ਰੈਂਕ ਲਿਆ ਕੇ ਰਿਕਾਰਡ ਕਾਇਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਉਹ ਈਮਾਨਦਾਰੀ ਨਾਲ ਨਿਆਇਕ ਸੇਵਾ ਦੇਣਗੇ।