ਆਪਣੀ ਸੇਵਾ ਮੁਕਤੀ ਤੋਂ ਬਾਅਦ ਇਕ ਅਧਿਆਪਕ ਆਪਣੇ ਘਰ ਹੈਲੀਕਾਪਟਰ ਰਾਹੀਂ ਪਹੁੰਚਿਆ। ਰਾਜਸਥਾਨ ਜ਼ਿਲ੍ਹੇ ਦੇ ਅਲਵਰ ਵਿਚ ਅਧਿਆਪਕ ਨੇ ਇਸ ਵੱਖਰਾ ਅਨੁਭਵ ਦੱਸਦੇ ਹੋਏ ਕਿਹਾ ਕਿ ਇਸ ਰਾਹੀਂ ਉਨ੍ਹਾਂ ਆਪਣੀ ਪਤਨੀ ਦੇ ਹੈਲੀਕਾਪਟਰ ਵਿਚ ਬੈਠਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ।
ਸਰਕਾਰੀ ਹਾਈਰ ਸੈਕੰਡਰੀ ਸਕੂਲ ਸੌਰਾਈ ਵਿਚ ਲੈਕਚਰਾਰ ਰਮੇਸ਼ ਚੰਦ ਮੀਣਾ ਸ਼ਨੀਵਾਰ ਨੂੰ ਸੇਵਾ ਮੁਕਤ ਹੋਏ। ਉਨ੍ਹਾਂ ਕਿਹਾ ਕਿ ਸਕੂਲ ਤੋਂ ਆਪਣੇ ਪਿੰਡ ਮਲਾਵਲੀ ਜਾਣ ਲਈ ਹੈਲੀਕਾਪਟਰ ਬੁਕ ਕਰਵਾਇਆ ਸੀ। ਸਕੂਲ ਤੋਂ ਵਿਦਾਇਗੀ ਬਾਅਦ ਉਹ ਆਪਣੀ ਪਤਨੀ ਸੋਮਤੀ ਮੀਣਾ ਤੇ ਪੋਤਾ ਅਜੈ ਨਾਲ ਹੈਲੀਕਾਪਟਰ ਰਾਹੀਂ ਆਪਣੇ ਪਿੰਡ ਪਹੁੰਚੇ। ਸੂਬੇ ਵਿਚ ਆਪਣੀ ਤਰ੍ਹਾਂ ਦਾ ਇਹ ਪਹਿਲਾ ਕਿਸਾ ਹੈ, ਜਦੋਂ ਕੋਈ ਅਧਿਆਪਕ ਸੇਵਾ ਮੁਕਤ ਬਾਅਦ ਹੈਲੀਕਾਪਟਰ ਰਾਹੀਂ ਘਰ ਪਹੁੰਚਿਆ।
ਮੀਣਾ ਨੇ ਪੀਟੀਆਈ–ਭਾਸ਼ਾ ਨੂੰ ਕਿਹਾ ਕਿ ਇਕ ਦਿਨ ਛੱਤ ਉਤੇ ਬੈਠੇ ਤਾਂ ਪਤਨੀ ਨੇ ਹੈਲੀਕਾਪਟਰ ਦੇਖਕੇ ਕਿਹਾ ਕਿ ਇਸ ਵਿਚ ਬੈਠਣ ਦਾ ਕਿੰਨਾ ਖਰਚ ਆਵੇਗਾ। ਤਾਂ ਉਨ੍ਹਾਂ ਸੋਚਿਆ ਕਿ ਪਤਨੀ ਦਾ ਇਹ ਸੁਪਨਾ ਤਾਂ ਆਪਣੀ ਸੇਵਾ ਮੁਕਤੀ ਦੇ ਦਿਨ ਪੂਰਾ ਕਰ ਹੀ ਦਿੱਤਾ। ਮੀਣਾ ਨੇ ਦਿੱਲੀ ਦੀ ਇਕ ਕੰਪਨੀ ਤੋਂ ਹੈਲੀਕਾਪਟਰ ਬੁਕ ਕੀਤਾ। ਇਸ ਗ੍ਰਾਮੀਣ ਇਲਾਕੇ ਵਿਚ ਹੈਲੀਕਾਪਟਰ ਆਇਆ ਦੇਖਕੇ ਭਾਰੀ ਭੀੜ ਇਕੱਠੀ ਹੋ ਗਈ। ਸੌਰਾਈ ਤੋਂ ਮਲਾਵਲੀ ਪਿੰਡ ਦੀ 22 ਕਿਲੋਮੀਟਰ ਦੀ ਦੂਰੀ ਹੈਲੀਕਾਪਟਰ ਨੇ ਕੁਲ ਮਿਲਾਕੇ 18 ਮਿੰਟ ਵਿਚ ਪੂਰੀ ਕੀਤੀ।
ਆਪਣੀ ਪਹਿਲੀ ਹਵਾਈ ਯਾਦਰਾ ਦਾ ਅਨੁਭਵ ਦਸਦੇ ਹੋਏ ਮੀਣਾ ਨੇ ਬਾਅਦ ਵਿਚ ਕਿਹਾ ਕਿ ਅਸੀਂ ਦੋਵਾਂ ਨੇ ਪਹਿਲੀ ਵਾਰ ਹਵਾਈ ਯਾਤਰਾ ਦੀ। ਬਹੁਤ ਆਨੰਦ ਆਇਆ। ਉਨ੍ਹਾਂ ਕਿਹਾ ਕਿ ਇਸ ਹੈਲੀਕਾਪਟਰ ਯਾਤਰਾ ਉਤੇ ਲਗਭਗ ਪੌਣੇ ਚਾਰ ਲੱਖ ਰੁਪਏ ਦਾ ਖਰਚ ਆਇਆ। ਮੀਣਾ ਨੇ 34 ਸਾਲ ਤੋਂ ਜ਼ਿਆਦਾ ਤੱਕ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ। ਉਨ੍ਹਾਂ ਦੇ ਦੋਵੇਂ ਬੇਟੇ ਸਰਕਾਰੀ ਨੌਕਰੀ ਵਿਚ ਹਨ।