ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਜਤ ਸ਼ਰਮਾ ਨੇ ਛੱਡੀ DDCA ਦੀ ਚੇਅਰਮੈਨੀ

ਰਜਤ ਸ਼ਰਮਾ ਨੇ ਛੱਡੀ DDCA ਦੀ ਚੇਅਰਮੈਨੀ

ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ ਅੱਜ ਸਨਿੱਚਰਵਾਰ ਨੂੰ ‘ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ (DDCA) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਦੇ ਅੰਦਰ ਇੰਨੇ ਦਬਾਵਾਂ ਵਿੱਚ ਉਨ੍ਹਾਂ ਲਈ ਕੰਮ ਕਰਨਾ ਸੰਭਵ ਨਹੀਂ ਹੈ।

 

 

20 ਮਹੀਨਿਆਂ ਦੇ ਆਪਣੇ ਕਾਰਜਕਾਲ ਦੌਰਾਨ ਜਨਰਲ ਸਕੱਤਰ ਵਿਨੋਦ ਤਿਹਾਰਾ ਨਾਲ ਉਨ੍ਹਾਂ ਦੇ ਮਤਭੇਦ ਜੱਗ–ਜ਼ਾਹਿਰ ਹੋਏ। ਸ੍ਰੀ ਤਿਹਾਰਾ ਨੂੰ ਸੰਗਠਨ ਅੰਦਰ ਭਰਪੂਰ ਹਮਾਇਤ ਮਿਲ ਰਹੀ ਹੈ।

 

 

ਸ੍ਰੀ ਰਜਤ ਸ਼ਰਮਾ ਨੇ ਕਿਹਾ ਕਿ ਇੱਥੇ ਕ੍ਰਿਕੇਟ ਪ੍ਰਸ਼ਾਸਨ ਹਰ ਵੇਲੇ ਦਬਾਵਾਂ ਹੇਠ ਕੰਮ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਨਿਜੀ ਸੁਆਰਥ ਇੱਥੇ ਹਰ ਵੇਲੇ ਕ੍ਰਿਕੇਟ ਦੇ ਹਿਤਾਂ ਵਿਰੁੱਧ ਕੰਮ ਕਰਦੇ ਰਹਿੰਦੇ ਹਨ।

 

 

ਉਨ੍ਹਾਂ ਕਿਹਾ ਕਿ – ‘ਮੈਨੂੰ ਇੰਝ ਜਾਪਦਾ ਹੈ ਕਿ ਈਮਾਨਦਾਰੀ, ਪਾਰਦਰਸ਼ਤਾ ਤੇ ਦਿਆਨਤਦਾਰੀ ਨਾਲ ਇੱਥੇ ਕੰਮ ਕਰਨਾ ਸੰਭਵ ਨਹੀਂ ਹੈ ਅਤੇ ਮੈਂ ਕਿਸੇ ਵੀ ਪੱਧਰ ਉੱਤੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ।’ ਸ੍ਰੀ ਰਜਤ ਸ਼ਰਮਾ ਅਸਲ ’ਚ ਸਾਬਕਾ ਵਿੱਤ ਮੰਤਰੀ ਸਵਰਗੀ ਅਰੁਣ ਜੇਟਲੀ ਦੀ ਹਮਾਇਤ ਨਾਲ DDCA ਦੇ ਚੇਅਰਮੈਨ ਬਣੇ ਸਨ।

 

 

DDCA ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਅਰੁਣ ਜੇਟਲੀ ਦੇ ਦੇਹਾਂਤ ਤੋਂ ਬਾਅਦ ਰਜਤ ਸ਼ਰਮਾ ਦੀ ਜ਼ਮੀਨ ਕਮਜ਼ੋਰ ਹੋ ਰਹੀ ਸੀ ਕਿਉਂਕਿ ਸ੍ਰੀ ਜੇਟਲੀ ਹੀ ਉਨ੍ਹਾਂ ਦੀ ਤਾਕਤ ਸਨ।

 

 

ਸ੍ਰੀ ਰਜਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ’ਚ ਬਹੁਤ ਸਾਰੀਆਂ ਚੀਜ਼ਾਂ ਰੁਕ ਰਹੀਆਂ ਸਨ। ਇਸੇ ਲਈ ਉਨ੍ਹਾਂ ਨੇ ਖ਼ੁਦ ਨੂੰ ਉਸ ਤੋਂ ਵੱਖ ਕਰ ਲਿਆ ਹੈ ਤੇ ਚੇਅਰਮੈਨੀ ਛੱਡ ਦਿੱਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajat Sharma resigns as DDCA Chairman