ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਜਤ ਸ਼ਰਮਾ ਨੇ ਦੁਬਾਰਾ ਦਿੱਤਾ ਅਸਤੀਫਾ, ਐਤਕੀਂ ਲੋਕ ਸਭਾ ਨੇ ਕੀਤਾ ਮਨਜੂਰ

ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਪ੍ਰਧਾਨ ਰਜਤ ਸ਼ਰਮਾ ਨੇ ਇੱਕ ਵਾਰ ਫਿਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਵਾਰ ਲੋਕਪਾਲ ਜੱਜ (ਸੇਵਾਮੁਕਤ) ਬਰਦ ਦੁਰੇਜ਼ ਅਹਿਮਦ ਨੇ ਉਨ੍ਹਾਂ ਦਾ ਅਸਤੀਫਾ ਮਨਜੂਰ ਕਰ ਲਿਆ। ਨਾਲ ਹੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰਵੀ ਚੋਪੜਾ ਦਾ ਅਸਤੀਫਾ ਵੀ ਮਨਜੂਰ ਕਰ ਲਿਆ ਗਿਆ ਹੈ। ਉਪ ਪ੍ਰਧਾਨ ਰਾਕੇਸ਼ ਕੁਮਾਰ ਬੰਸਲ, ਰਜਤ ਸ਼ਰਮਾ ਦਾ ਕੰਮਕਾਜ ਸੰਭਾਲ ਸਕਦੇ ਹਨ।
 

ਲੋਕਪਾਲ ਨੇ ਜਿਹੜਾ ਆਦੇਸ਼ ਦਿੱਤਾ ਹੈ, ਉਸ ਦੇ ਮੁਤਾਬਕ, "ਅੱਜ 1 ਵਜੇ ਮੈਨੂੰ ਰਜਤ ਸ਼ਰਮਾ ਦੀ ਚਿੱਠੀ ਮਿਲੀ, ਜਿਸ 'ਚ ਲਿਖਿਆ ਸੀ ਕਿ ਉਨ੍ਹਾਂ ਨੇ 16 ਨਵੰਬਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਚਿੱਠੀ 'ਚ ਅਸਤੀਫੇ ਦਾ ਕਾਰਨ ਵੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਆਦੇਸ਼ ਕਾਰਨ ਉਹ ਆਪਣੇ ਅਹੁਦੇ 'ਤੇ ਬਣੇ ਰਹੇ। ਉਨ੍ਹਾਂ ਕਿਹਾ ਕਿ ਡੀਡੀਸੀਏ ਦੀ ਹਾਲਤ ਕਾਫੀ ਬੁਰੀ ਹੈ ਅਤੇ ਉਨ੍ਹਾਂ ਲਈ ਅੱਗੇ ਕੰਮ ਕਰਨਾ ਨਾਮੁਮਕਿਨ ਹੈ। ਇਸੇ ਕਾਰਨ ਉਨ੍ਹਾਂ ਨੇ ਤੁਰੰਤ ਪ੍ਰਭਾਵ ਤੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।"


 

ਉਨ੍ਹਾਂ ਕਿਹਾ, "ਇਹ ਸਾਫ ਸੀ ਕਿ ਰਜਤ ਸ਼ਰਮਾ ਡੀਡੀਸੀਏ ਦੇ ਪ੍ਰਧਾਨ ਵਜੋਂ ਕੰਮ ਨਹੀਂ ਕਰਨਾ ਚਾਹੁੰਦੇ ਹਨ।" ਸ਼ਰਮਾ ਨੇ ਹਾਲਾਂਕਿ ਚਿੱਠੀ ਦਾ ਜਵਾਬ ਨਹੀਂ ਦਿੱਤਾ ਪਰ ਡੀਡੀਸੀਏ ਦੇ ਕਾਰਜਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਕ੍ਰਿਕਟ ਸਲਾਹਕਾਰ ਕਮੇਟੀ ਦਾ ਵੀ ਦੁਬਾਰਾ ਗਠਨ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajat Sharma resigns as ddca president again this time Lokpal approved