ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਸਰਕਾਰ ਦੀ ਰਣਨੀਤੀ ਨੂੰ ਰਜਨੀਕਾਂਤ ਨੇ ਦਸਿਆ ‘ਮਾਸਟਰ ਰਣਨੀਤੀ’

ਸੁਪਰਸਟਾਰ ਰਜਨੀਕਾਂਤ ਨੇ ਇਕ ਵਾਰ ਮੁੜ ਧਾਰਾ 370 ਤੇ ਬਿਆਨ ਦਿੱਤਾ ਹੈ। ਰਜਨੀਕਾਂਤ ਨੇ ਕਿਹਾ ਕਿ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਸ਼ਮੀਰ ਮੁੱਦੇ ਦੀ ਪਲਾਨਿੰਗ ਕੀਤੀ, ਉਹ ਇਕ ਮਾਸਟਰ ਰਣਨੀਤੀ ਹੈ। ਉਨ੍ਹਾਂ ਨੇ ਪਹਿਲਾਂ ਧਾਰਾ 144 ਲਗਾਈ, ਉਸ ਦੇ ਬਾਅਦ ਇਹ ਪੱਕਾ ਕੀਤਾ ਕਿ ਘਾਟੀ ਚ ਕੋਈ ਅਣਸੁਣੱਖੀ ਘਟਨਾ ਨਾ ਵਾਪਰੇ। ਇਸ ਦੇ ਬਾਅਦ ਬਿਲ ਨੂੰ ਰਾਜ ਸਭਾ (ਜਿਥੇ ਬਹੁਮਤ ਨਹੀਂ ਸੀ) ਚ ਅਤੇ ਫਿਰ ਲੋਕ ਸਭਾ ਚ ਇਸ ਬਿਲ ਨੂੰ ਪਾਸ ਕਰਾਇਆ।

 

ਰਜਨੀਕਾਂਤ ਨੇ ਅੱਜ ਅਪਣੀ ਪਤਨੀ ਲਤਾ ਰਜਨੀਕਾਂਤ ਦੇ ਨਾਲ ਤਮਿਲਨਾਡੂ ਦੇ ਕਾਂਚੀਪੁਰਮ ਚ ਦਿਖਾਏ ਦਿੱਤੇ। ਜਿੱਥੇ ਦੋਵੇਂ ਪਤੀ-ਪਤਨੀ ਵਰਦਰਾਜਾ ਸਵਾਸੀ ਮੰਦਰ ਚ ਦਰਸ਼ਨ ਕਰਨ ਲਈ ਪੁੱਜੇ ਸਨ। ਕਾਂਚੀਪੁਰ ਦੇ ਇਸ ਮੰਦਰ ਚ ਰਜਨੀਕਾਂਤ ਦੀ ਕਈ ਸਾਰੀਆਂ ਫ਼ੋਟੋਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਜਿਸ ਚ ਉਹ ਪੂਜਾ ਪਾਠ ਕਰਦੇ ਹੋਏ ਨਜ਼ਰ ਆ ਰਹੇ ਹਨ।

 

ਦੱਸਣਯੋਗ ਹੈ ਕਿ ਇਸ ਮੰਦਰ ਲਈ ਕਿਹਾ ਜਾਂਦਾ ਹੈ ਕਿ ਇੱਥੇ ਭਗਵਾਨ ਅਤੀ ਵਰਦਾਰ ਦੀ ਮੂਰਤੀ ਭਗਤਾਂ ਨੂੰ ਦਰਸ਼ਨ ਦੇਣ ਲਈ 40 ਸਾਲਾਂ ਚ ਇਕ ਵਾਰ ਕੁਝ ਦਿਨਾਂ ਲਈ ਜਲ-ਸਮਾਧੀ ਤੋਂ ਬਾਹਰ ਨਿਕਲਦੀ ਹੈ। ਹੁਣ ਉਹ ਇਸ ਸਾਲ 2019 ਚ ਨਿਕਲੇ ਹਨ।

 

ਕਿਹਾ ਜਾਂਦਾ ਹੈ ਕਿ ਇਸ ਮੂਰਤੀ ਨੂੰ ਮੰਦਰ ਦੇ ਪਵਿੱਤਰ ਸਰੋਵਰ ਤੋਂ ਬਾਹਰ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਦਾ ਪ੍ਰਸਿੱਧ ਕਾਂਚੀ ਅਤੀ ਵਰਦਾਨ ਮੇਲਾ ਸ਼ੁਰੂ ਹੋ ਗਿਆ ਹੈ। ਇਸ ਲਈ ਇਸ ਤਿਓਹਾਰ ਨੂੰ ਮਨਾਉਣ ਅਤੇ ਭਗਵਾਨ ਦੇ ਆਸ਼ੀਰਵਾਦ ਪ੍ਰਾਪਤੀ ਲਈ ਲੱਖਾਂ ਸ਼ਰਧਾਲੂ ਕਾਂਚੀਪੁਰਮ ਪੁੱਜ ਰਹੇ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajinikanth says strategy of government in Kashmir is Master Strategy