ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੀਵ ਗਾਂਧੀ ਕਤਲਕਾਂਡ : ਮਦਰਾਸ HC ਨੇ ਦੋਸ਼ੀ ਨਲਿਨੀ ਦੀ ਵਧਾਈ ਪੈਰੋਲ

ਰਾਜੀਵ ਗਾਂਧੀ ਕਤਲਕਾਂਡ : ਮਦਰਾਸ HC ਨੇ ਦੋਸ਼ੀ ਨਲਿਨੀ ਦੀ ਵਧਾਈ ਪੈਰੋਲ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕਾਂਡ ਦੀ ਦੋਸ਼ੀ ਨਲਿਨੀ ਦੀ ਪੈਰੋਲ ਨੂੰ ਮਦਰਾਸ ਹਾਈਕੋਰਟ ਨੇ ਤਿੰਨ ਹਫਤੇ ਲਈ ਹੋਰ ਵਧਾ ਦਿੱਤਾ ਹੈ। ਨਲਿਨੀ ਨੂੰ ਵੇਲੋਰ ਕੇਂਦਰੀ ਜੇਲ੍ਹ ਵਿਚੋਂ ਪਿਛਲੇ ਮਹੀਨੇ ਦੇ ਆਖੀਰ ਵਿਚ ਇਕ ਮਹੀਨੇ ਦੀ ਪੈਰੋਲ ਉਤੇ ਰਿਹਾਅ ਕੀਤਾ ਗਿਆ ਸੀ। ਨਲਿਨੀ ਨੇ ਆਪਣੀ ਧੀ ਦੇ ਵਿਆਹ ਵਿਚ ਇੰਤਜਾਮ ਕਰਨ ਲਈ ਅਦਾਲਤ ਤੋਂ ਪੈਰੋਲ ਦੀ ਮੰਗ ਕੀਤੀ ਸੀ।

 


ਉਥੇ, ਇਸ ਤੋਂ ਪਹਿਲਾਂ ਮਦਰਾਸ ਹਾਈਕੋਰਟ ਨੇ ਪੰਜ ਜੁਲਾਈ ਨੂੰ ਨਲਿਨੀ ਨੂੰ ਪੈਰੋਲ ਦਿੱਤੀ ਸੀ। ਅਦਾਲਤ ਨੇ ਹੁਕਮ ਦਿੱਤਾ ਸੀ ਕਿ ਸੂਬਾ ਸਰਕਾਰ ਉਸਦੇ ਲਈ ਐਸਕਾਰਟ ਖਰਚ ਦਾ ਸਹਿਣ ਕਰੇ।

 

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 21 ਜੁਲਾਈ 1991 ਨੂੰ ਤਮਿਲਨਾਡੂ ਦੇ ਸ੍ਰੀਪੇਰਮੁਦੁਰ ਵਿਚ ਇਕ ਚੁਣਾਵੀਂ ਰੈਲੀ ਦੌਰਾਨ ਇਕ ਮਹਿਲਾ ਆਤਮਘਾਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajiv Gandhi assassination Madras High Court extends parole of convict Nalini by three weeks