ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੀਵ ਗਾਂਧੀ ਕਤਲ ਕਾਂਡ : ਪੈਰੋਲ ਉਤੇ ਜੇਲ੍ਹ ’ਚੋਂ ਰਿਹਾਅ ਹੋਈ ਨਲਿਨੀ

ਰਾਜੀਵ ਗਾਂਧੀ ਕਤਲ ਕਾਂਡ : ਪੈਰੋਲ ਉਤੇ ਜੇਲ੍ਹ ’ਚੋਂ ਰਿਹਾਅ ਹੋਈ ਨਲਿਨੀ

ਰਾਜੀਵ ਗਾਂਧੀ ਕਤਲ ਦੇ ਮਾਮਲੇ ਵਿਚ ਦੋਸ਼ੀ ਨਲਿਨੀ ਸ੍ਰੀਹਰਣ ਨੂੰ ਵੇਲੋਰ ਕੇਂਦਰੀ ਜੇਲ੍ਹ ਤੋਂ ਵੀਰਵਾਰ ਨੂੰ ਇਕ ਮਹੀਨੇ ਦੀ ਪੈਰੋਲ ਉਤੇ ਰਿਹਾਅ ਕਰ ਦਿੱਤਾ ਗਿਆ ਹੈ। ਨਲਿਨੀ ਨੇ ਆਪਣੀ ਧੀ ਦੇ ਵਿਆਹ ਵਿਚ ਇੰਤਜਾਮ ਕਰਨ ਲਈ ਅਦਾਲਤ ਤੋਂ ਪੈਰੋਲ ਦੀ ਮੰਗ ਕੀਤੀ ਸੀ। ਨਲਿਨੀ ਦੀ ਧੀ ਹਰੀਥ੍ਰਾ ਦਾ ਜਨਮ ਜੇਲ੍ਹ ਵਿਚ ਹੋਇਆ ਸੀ ਅਤੇ ਹੁਣ ਬ੍ਰਿਟੇਨ ਵਿਚ ਰਹਿ ਰਹੀ ਹੈ।

 

ਮਦਰਾਸ ਹਾਈਕੋਰਟ ਨੇ ਪੰਜ ਜੁਲਾਈ ਨੂੰ ਨਲਿਨੀ ਨੂੰ ਪੈਰੋਲ ਦਿੱਤੀ ਸੀ। ਅਦਾਲਤ ਨੇ ਨਿਰਦੇਸ਼ ਦਿੱਤਾ ਸੀ ਕਿ ਸੂਬਾ ਸਰਕਾਰ ਉਸਦੇ ਐਸਕੋਰਟ ਖਰਚਾ ਦੇਵੇ। ਇਸ ਤੋਂ ਪਹਿਲਾਂ 28 ਸਾਲ ਵਿਚ ਨਲਿਨੀ ਨੂੰ ਉਸਦੇ ਪਿਤਾ ਦੇ ਅੰਤਿਮ ਸਸਕਾਰ ਵਿਚ ਹਿੱਸਾ ਲੈਣ ਲਈ ਕੇਵਲ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajiv Gandhi murder convict Nalini on 1 month parole for daughter s wedding