ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਤਾਵਰਣ ਬਚਾਉਣ ਲਈ ਚੰਡੀਗੜ੍ਹ ਤੋਂ ਸਾਇਕਲ ’ਤੇ ਮੁੰਬਈ ਗਏ ਰਾਜੀਵ

ਵਾਤਾਵਰਣ ਬਚਾਉਣ ਲਈ ਚੰਡੀਗੜ੍ਹ ਤੋਂ ਸਾਇਕਲ ’ਤੇ ਮੁੰਬਈ ਗਏ ਰਾਜੀਵ

40 ਸਾਲਾ ਰਾਜੀਵ ਕੁਮਾਰ ਆਪਣੇ ਸ਼ਹਿਰ ਚੰਡੀਗੜ੍ਹ ਤੋਂ ਸਿਰਫ਼ ਇਸ ਲਈ ਸਾਇਕਲ ਚਲਾ ਕੇ ਮੁੰਬਈ ਪੁੱਜ਼ ਕਿ ਤਾਂ ਜੋ ਉਹ ਆਮ ਲੋਕਾਂ ਵਿੱਚ ਵਾਤਾਵਰਣ ਬਚਾਉਣ ਲਈ ਜਾਗਰੂਕਤਾ ਪੈਦਾ ਕਰ ਸਕਣ। ਉਨ੍ਹਾਂ ਦੀ ਇਸ ਸਾਇਕਲ ਯਾਤਰਾ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਬੀਤੀ 1 ਫ਼ਰਵਰੀ ਨੂੰ ਕੀਤੀ ਸੀ।

 

 

ਲਗਭਗ 2,000 ਕਿਲੋਮੀਟਰ ਦੀ ਇਹ ਯਾਤਰਾ ਉਨ੍ਹਾਂ 50 ਦਿਨਾਂ ਵਿੱਚ ਮੁਕੰਮਲ ਕੀਤੀ। ਉਨ੍ਹਾਂ ਵਾਪਸੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਮੁੱਖ ਤੌਰ ਉੱਤੇ ਵਾਤਾਵਰਣ ਨੂੰ ਬਚਾਉਣ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣੀ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਰਾਹ ਵਿੱਚ ਬਹੁਤ ਸਾਰੀਆਂ ਥਾਵਾਂ ਉੱਤੇ ਲੋਕਾਂ ਨੂੰ ਘੱਟ ਦੂਰੀ ਲਈ ਸਾਇਕਲ ਵਰਤਣ ਲਈ ਉਤਸ਼ਾਹਿਤ ਕੀਤਾ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤਾਂ ਦਫ਼ਤਰ ਵੀ ਸਾਇਕਲਾਂ ਉੱਤੇ ਹੀ ਜਾਣਾ ਚਾਹੀਦਾ ਹੈ; ਇੰਝ ਹਵਾ ਵਿੱਚ ਪ੍ਰਦੂਸ਼ਣ ਘਟੇਗਾ।

 

 

ਰਾਜੀਵ ਕੁਮਾਰ ਨੇ ਮੁੰਬਈ ਤੱਕ ਦੀ ਜਿਹੜੀ ਯਾਤਰਾ ਕੀਤੀ ਹੈ, ਉਸ ਲਈ ਉਨ੍ਹਾਂ ਹਰੇ ਰੰਗ ਦੀ 67 ਕਿਲੋਗ੍ਰਾਮ ਵਜ਼ਨੀ 9 ਫ਼ੁੱਟ ਦੀ ਸਾਇਕਲ ਖ਼ਾਸ ਤੌਰ ਉੱਤੇ ਖ਼ੁਦ ਤਿਆਰ ਕੀਤੀ ਸੀ। ਉਹ ਸਾਇਕਲ ਸਭ ਦਾ ਧਿਆਨ ਤੁਰੰਤ ਆਪਣੇ ਵੱਲ ਖਿੱਚਦੀ ਸੀ। ਇਸ ਉੱਤੇ ਚੰਡੀਗੜ੍ਹ ਦਾ ਲੋਗੋ ਤੇ ਉਸ ਪਛਾਣ ‘ਖੁੱਲ੍ਹੇ ਹੱਥ ਦਾ ਨਿਸ਼ਾਨ’ ਵੀ ਲੱਗਾ ਹੋਇਆ ਹੈ।

 

 

ਇਸ ਸਾਇਕਲ ਨੂੰ ਲੋੜ ਪੈਣ ਉੱਤੇ ਫ਼ੋਲਡ ਤੇ ਐਡਜਸਟ ਵੀ ਕੀਤਾ ਜਾ ਸਕਦਾ ਹੈ।

 

 

ਸ੍ਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਬਹੁਤੀਆਂ ਥਾਵਾਂ ਉੱਤੇ ਜ਼ਿਆਦਾਤਰ ਨੌਜਵਾਨਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਸਾਇਕਲ ਉੱਤੇ ਇੰਨੀ ਦੂਰੀ ਤਹਿ ਕਰਨ ਦੀ ਕੀ ਲੋੜ ਪਈ ਸੀ। ਸ੍ਰੀ ਰਾਜੀਵ ਕੁਮਾਰ ਨੇ ਨੌਜਵਾਨਾਂ ਨੂੰ ਸਾਇਕਲ ਚਲਾਉਂਦੇ ਸਮੇਂ ਵੀ ਹੈਲਮੈਟ ਪਹਿਨਣ ਦੀ ਸਲਾਹ ਦਿੱਤੀ।

 

 

ਸ੍ਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਹ ਹੁਣ ਸਾਇਕਲ ਉੱਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਜਾਣਗੇ। ਉਨ੍ਹਾਂ ਦੱਸਿਆ ਕਿ ਸਾਲ 2001 ਦੌਰਾਨ ਉਨ੍ਹਾਂ ਚੰਡੀਗੜ੍ਹ ਤੋਂ ਨਵੀਂ ਦਿੱਲੀ ਦੀ ਦੂਰੀ ਸਾਇਕਲ ਉੱਤੇ 16 ਘੰਟਿਆਂ ਵਿੱਚ ਤਹਿ ਕੀਤੀ ਸੀ; ਜਿਸ ਕਾਰਨ ਉਨ੍ਹਾਂ ਦਾ ਨਾਂਅ ‘ਲਿਮਕਾ ਬੁੱਕ ਆਫ਼ ਰਿਕਾਰਡ’ ਵਿੱਚ ਦਰਜ ਹੋਇਆ ਸੀ।

ਵਾਤਾਵਰਣ ਬਚਾਉਣ ਲਈ ਚੰਡੀਗੜ੍ਹ ਤੋਂ ਸਾਇਕਲ ’ਤੇ ਮੁੰਬਈ ਗਏ ਰਾਜੀਵ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajiv went Mumbai from Chandigarh on Cycle to save environment