ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੜਕੀ ਨੂੰ ਕੁੱਟਣ ਵਾਲਾ ਲੜਕਾ ਗ੍ਰਿਫਤਾਰ, ਇਕ ਦਿਨ ਲਈ ਪੁਲਿਸ ਰਿਮਾਂਡ `ਤੇ ਭੇਜਿਆ

ਲੜਕੀ ਨੂੰ ਕੁੱਟਣ ਵਾਲੇ ਲੜਕੇ `ਤੇ ਸਖਤ ਕਾਰਵਾਈ ਕਰੇ ਦਿੱਲੀ ਪੁਲਿਸ : ਗ੍ਰਹਿ ਮੰਤਰੀ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਦਿੱਲੀ ਦੇ ਤਿਲਕ ਨਗਰ `ਚ ਇਕ ਲੜਕੀ ਦੀ ਇਕ ਨੌਜਵਾਨ ਵੱਲੋਂ ਬੇਰਹਮੀ ਨਾਲ ਕੀਤੀ ਕੁੱਟ ਦਾ ਵੀਡੀਓ ਵਾਇਰਲ ਹੋਣ ਬਾਅਦ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ `ਚ ਕਾਰਵਾਈ ਕਰਨ ਨੂੰ ਕਿਹਾ ਹੈ। ਰਾਜਨਾਥ ਸਿੰਘ ਨੇ ਟਵੀਟ ਕਰਕੇ ਇਸਦੀ ਦੀ ਜਾਣਕਾਰੀ ਦਿੱਤੀ।


ਨਿਊਜ਼ ਏਜੰਸੀ ਵਾਰਤਾ ਅਨੁਸਾਰ, ਉਨ੍ਹਾਂ ਲਿਖਿਆ ਕਿ ਇਕ ਲੜਕੀ ਨੂੰ ਇਕ ਨੌਜਵਾਨ ਵੱਲੋਂ ਬੇਰਹਮੀ ਨਾਲ ਕੁੱਟੇ ਜਾਣ ਦਾ ਇਕ ਵੀਡੀਓ ਮੇਰੇ ਧਿਆਨ `ਚ ਆਇਆ ਹੈ। ਮੈਂ ਦਿੱਲੀ ਪੁਲਿਸ ਕਮਿਸ਼ਨਰ ਨਾਲ ਫੌਨ `ਤੇ ਇਸ ਬਾਰੇ ਗੱਲ ਕੀਤੀ ਹੈ ਅਤੇ ਇਸ `ਤੇ ਉਚਿਤ ਕਾਰਵਾਈ ਕਰਨ ਲਈ ਕਿਹਾ ਹੈ।

 


ਮੀਡੀਆ ਰਿਪੋਰਟਾਂ ਅਨੁਸਾਰ ਦੋਸ਼ੀ ਨੌਜਵਾਨ ਇਕ ਪੁਲਿਸ ਕਰਮੀ ਦਾ ਬੇਟਾ ਦੱਸਿਆ ਗਿਆ ਹੈ ਅਤੇ ਵੀਡੀਓ `ਚ ਇਹ ਲੜਕੀ ਨੂੰ ਬੇਰਹਮੀ ਨਾਲ ਕੁੱਟ ਰਿਹਾ ਹੈ, ਜਦੋਂਕਿ ਲੜਕੀ ਉਸ ਤੋਂ ਮੁਆਫੀ ਦੀ ਗੁਹਾਰ ਲਗਾ ਰਹੀ ਹੈ। ਕੁੱਟ ਦਾ ਵੀਡੀਓ ਪਾਇਰਲ ਹੋਣ ਦੇ ਬਾਅਦ ਇਸਦੀ ਜਾਣਕਾਰੀ ਰਾਜਨਾਥ ਸਿੰਘ ਨੂੰ ਵੀ ਮਿਲੀ ਅਤੇ ਉਨ੍ਹਾਂ ਪੁਲਿਸ ਕਮਿਸ਼ਨਰ ਅਮੁਲ ਪਟਨਾਇਕ ਨੂੰ ਫੋਨ ਕਰਕੇ ਇਸ ਨੌਜਵਾਨ ਦੇ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

 

ਲੜਕੀ ਨੂੰ ਕੁੱਟਣ ਵਾਲੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਿਲਕ ਨਗਰ ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦੋਸ਼ੀ ਨੂੰ ਅਦਾਲਤ `ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇਕ ਦਿਨ ਲਈ ਪੁਲਿਸ ਰਿਮਾਂਡ `ਤੇ ਭੇਜ ਦਿੱਤਾ। 

 


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath orders Delhi Police to take action on video showing man beating woman