ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਨਾਥ ਸਿੰਘ ਵੱਲੋਂ ਘਰੇਲੂ ਰੱਖਿਆ ਅਤੇ ਏਰੋਸਪੇਸ ਲਈ 400 ਕਰੋੜ ਦੀ ਯੋਜਨਾ ਨੂੰ ਮਨਜ਼ੂਰੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਘਰੇਲੂ ਰੱਖਿਆ ਅਤੇ ਏਰੋਸਪੇਸ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ 400 ਕਰੋੜ ਰੁਪਏ ਦੀ ਰੱਖਿਆ ਟੈਸਟ ਮੈਨੂਫੈਕਚਰਿੰਗ ਸਕੀਮ (ਡੀਟੀਆਈਐਸ) ਦੀ ਸ਼ੁਰੂਆਤ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਕਿ ਇਸ ਸੈਕਟਰ ਵਿੱਚ ਆਧੁਨਿਕ ਟੈਸਟਿੰਗ ਲਈ ਬੁਨਿਆਦੀ ਢਾਂਚਾ ਤਿਆਰ ਕੀਤਾ ਜਾ ਸਕੇ। ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ (15 ਮਈ) ਨੂੰ ਇਹ ਜਾਣਕਾਰੀ ਦਿੱਤੀ।

 

ਕੁਝ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਸਰਕਾਰ ਨੇ ਨਵੇਂ ਟੀਚੇ ਨਿਰਧਾਰਤ ਕੀਤੇ ਹਨ ਅਤੇ ਰੱਖਿਆ ਉਤਪਾਦਨ ਵਿੱਚ ਸਵਦੇਸ਼ੀਕਰਨ ਦੀ ਪ੍ਰਾਪਤੀ ਲਈ “ਸਹੀ ਨੀਤੀ” ਵਾਲਾ ਰੋਡ ਮੈਪ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਹੋਵੇਗਾ ਕਿ ਸਵਦੇਸ਼ੀ ਤਕਨਾਲੋਜੀ ਅਤੇ ਸਵਦੇਸ਼ੀ ਨਿਰਮਾਣ ਦਾ ਕੋਈ ਵਿਕਲਪ ਨਹੀਂ ਹੈ। ਅਸੀਂ ਸਚਮੁੱਚ ਆਤਮ-ਨਿਰਭਰ ਹੋਵਾਂਗੇ ਜਦੋਂ ਭਾਰਤ ਤਕਨਾਲੋਜੀ ਦੇ ਆਯਾਤ ਕਰਨ ਦੀ ਬਜਾਏ ਬਰਾਮਦਕਾਰ ਬਣਨ ਵਿੱਚ ਸਫ਼ਲ ਹੋਵੇਗਾ।
 

 

 

 

ਇਸ ਤੋਂ ਪਹਿਲਾਂ 11 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੰਤਰਾਲਾ ਸਰਹੱਦਾਂ 'ਤੇ ਨਜ਼ਰ ਆਉਣ ਵਾਲੇ ਸਾਰੇ ਲੋਕਾਂ ਜਾਂ ਕੋਰੋਨਾ ਵਾਇਰਸ ਵਰਗੇ ਨਾ ਦਿਖਣ ਵਾਲੇ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਇੱਕ ਆਨਲਾਈਨ ਕਾਨਫ਼ਰੰਸ ਵਿੱਚ ਕਿਹਾ ਕਿ ਭਾਰਤ ਨੂੰ ਸੈਨਿਕ ਨਿਰਮਾਣ ਖੇਤਰ ਵਿੱਚ ਸਵੈ-ਨਿਰਭਰ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੀਤੀਗਤ ਖਾਕਾ ਲਾ ਕੇ ਘਰੇਲੂ ਰੱਖਿਆ ਉਦਯੋਗ ਦਾ ਸਮਰਥਨ ਕਰ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Rajnath Singh approved Rs 400 Crore boost domestic defence aerospace