ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਨਾਥ ਸਿੰਘ ਨੇ ਸਵਦੇਸ਼ੀ ਲੜਾਕੂ ਜਹਾਜ਼ ‘ਤੇਜਸ’ ’ਚ ਭਰੀ ਉਡਾਨ

ਰਾਜਨਾਥ ਸਿੰਘ ਨੇ ਸਵਦੇਸ਼ੀ ਲੜਾਕੂ ਜਹਾਜ਼ ‘ਤੇਜਸ’ ’ਚ ਭਰੀ ਉਡਾਨ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਵਦੇਸ਼ ਦੇ ਬਣੇ ਹਲਕੇ ਲੜਾਕੂ ਜਹਾਜ਼ (ਐਲਸੀਏ) ਤੇਜਸ ਵਿਚ ਵੀਰਵਾਰ ਨੂੰ ਬੇਂਗਲੁਰੂ ਵਿਚ ਐਲਏਐਲ ਹਵਾਈ ਅੱਡੇ ਤੋਂ ਉਡਾਨ ਭਰੀ। ਦੱਸਿਆ ਜਾ ਰਿਹਾ ਹੈ ਕਿ ਤੇਜਸ ਲੜਾਕੂ ਜਹਾਜ਼ ਵਿਚ ਉਡਾਨ ਭਰਨ ਵਾਲੇ ਰਾਜਨਾਥ ਸਿੰਘ ਪਹਿਲੇ ਰੱਖਿਆ ਮੰਤਰੀ ਹਨ। ਉਡਾਨ ਭਰਨ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਰਾਜਨਾਥ ਸਿੰਘ ਨੂੰ ਇਸਦਾ ਬਿਊਰਾ ਦਿੱਤਾ। ਇਸ ਤੋਂ ਪਹਿਲਾਂ ਸਮਾਚਾਰ ਏਜੰਸੀ ਨੇ ਇਕ ਤਸਵੀਰ ਜਾਰੀ ਕੀਤੀ, ਇਸ ਉਡਾਨ ਭਰਨ ਤੋਂ ਪਹਿਲਾਂ ਰਾਜਨਾਥ ਸਿੰਘ ਫਲਾਇੰਗ ਪੋਸ਼ਾਕ ਵਿਚ ਦਿਖਾਈ ਦਿੱਤੇ। ਇਸ ਤੇਜਸ ਨੂੰ ਹਿੰਦੁਸਤਾਨ ਏਰੋਨੌਟਿਕਸ ਲਿਮਟਿਡ ਨੇ ਤਿਆਰ ਕੀਤਾ ਹੈ।

 

ਰਾਜਨਾਥ ਨਾਲ ਏਅਰ ਵਾਈਸ ਮਾਰਸ਼ਲ ਐਨ ਤਿਵਾੜੀ ਵੀ ਸਨ। ਤਿਵਾੜੀ ਬੇਂਗਲੁਰੂ ਵਿਚ ਏਰੋਨੋਟਿਕਲ ਡਿਵੈਲਪਮੈਂਟ ਏਜੰਸੀ (ਏਡੀਏ) ਦੇ ਨੈਸ਼ਨਲ ਫਲਾਈਟ ਟੈਸਟ ਸੈਂਟਰ ਵਿਚ ਪਰਿਯੋਜਨਾ ਨਿਰਦੇਸ਼ਕ ਹਨ। ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਰੱਖਿਆ ਮੰਤਰੀ ‘ਸਵਦੇਸ਼ ਬਣੇ ਤੇਜਸ ਦੇ ਵਿਕਾਸ ਵਿਚ ਸ਼ਾਮਲ ਰਹੇ ਅਧਿਕਾਰੀਆਂ ਦਾ ਮਨੋਬਲ ਵਧਾਉਣ ਲਈ ਇਹ ਉਡਾਨ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਹਾਜ਼ਾਂ ਨੂੰ ਉਡਾ ਰਹੇ ਭਾਰਤੀ ਹਵਾਈ ਫੌਜ ਦੇ ਪਾਈਲਟਾਂ ਦਾ ਮਨੋਬਲ ਵੀ ਵਧੇਗਾ। ਸਮਾਚਾਰ ਏਜੰਸੀ ਨੇ ਤੇਜਸ ਵਿਚ ਉਡਾਨ ਭਰਦੇ ਹੋਏ ਰਾਜਨਾਥ ਸਿੰਘ ਦਾ ਵੀਡੀਓ ਵੀ ਜਾਰੀ ਕੀਤਾ ਹੈ।

 

 

ਭਾਰਤੀ ਹਵਾਈ ਫੌਜ ਨੇ ਤੇਜਸ ਜਹਾਜ਼ ਦੇ ਪਹਿਲੇ ਬੈਚ ਨੂੰ ਬੇੜੇ ਵਿਚ ਸ਼ਾਮਲ ਕਰ ਲਿਆ ਹੈ। ਜਿਸ ਸਵਦੇਸ਼ੀ ਤੇਜਸ ਵਿਚ ਰੱਖਿਆ ਮੰਤਰੀ ਨੇ ਉਡਾਨ ਭਰੀ ਹੈ, ਉਹ ਦੋ ਸੀਟਾਂ ਵਾਲਾ ਹੈ। ਤੇਜਸ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ ਵਿਚ ਮਾਰ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath Singh flies Tejas indigenous Light Combat Aircraft in Bengaluru Karnataka