ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਰਗਿਲ ਜੰਗੀ ਯਾਦਗਾਰ ’ਤੇ ਪੁੱਜੇ ਰਾਜਨਾਥ ਸਿੰਘ, ਪਾਕਿ ਵੱਲੋਂ LoC ’ਤੇ ਗੋਲੀਬਾਰੀ

ਦਰਾਸ 'ਚ ਕਾਰਗਿਲ ਜੰਗੀ ਯਾਦਗਾਰ ਵਿਖੇ ਮੁਲਾਕਾਤੀਆਂ ਦੀ ਪੁਸਤਕ ਉੱਤੇ ਹਸਤਾਖਰ ਕਰਦੇ ਹੋਏ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ

ਆਉਂਦੀ 26 ਜੁਲਾਈ ਨੂੰ ਕਾਰਗਿਲ–ਦਿਵਸ ਮਨਾਇਆ ਜਾਣਾ ਹੈ। ਇਸੇ ਦਿਨ ਭਾਰਤ ਨੇ ਪਾਕਿਸਤਾਨੀ ਅੱਤਵਾਦੀਆਂ/ਫ਼ੌਜ ਉੱਤੇ ਜਿੱਤ ਹਾਸਲ ਕੀਤੀ ਸੀ।

 

 

ਇਸੇ ਦਿਵਸ ਦੀਆਂ ਤਿਆਰੀਆਂ ਵਜੋਂ ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੰਮੂ–ਕਸ਼ਮੀਰ ਦੇ ਦਰਾਸ ਸੈਕਟਰ ਪੁੱਜੇ ਹਨ, ਜਿੱਥੇ ਕਾਰਗਿਲ ਦੀ ਜੰਗੀ ਯਾਦਗਾਰ ਉਸਾਰੀ ਗਈ ਹੈ।

 

 

ਪਰ ਇਸੇ ਦੌਰਾਨ ਪਾਕਿਸਤਾਨ ਨੇ ਅੱਜ ਆਪਣੀਆਂ ਪੁਰਾਣੀਆਂ ਹਰਕਤਾਂ ਦੁਹਰਾਉਂਦਿਆਂ ਕੰਟਰੋਲ ਰੇਖਾ ਉੱਤੇ ਗੋਲੀਬਾਰੀ ਦੀ ਉਲੰਘਣਾ ਮੁੜ ਸ਼ੁਰੂ ਕਰ ਦਿੱਤੀ ਹੈ।

 

 

ਪਾਕਿਸਤਾਨੀ ਰੇਂਜਰਾਂ ਨੇ ਅੱਜ ਸਵੇਰੇ 9 ਵਜੇ ਜੰਮੂ–ਕਸ਼ਮੀਰ ਦੇ ਪੁੰਛ ਦੇ ਮੇਂਧਾਰ ਸੈਕਟਰ ਵਿਖੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ।

 

 

ਭਾਰਤੀ ਫ਼ੌਜਾਂ ਵੱਲੋਂ ਪਾਕਿਸਤਾਨੀ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ।

ਦਰਾਸ 'ਚ ਕਾਰਗਿਲ ਜੰਗੀ ਯਾਦਗਾਰ ਵਿਖੇ ਮੁਲਾਕਾਤੀਆਂ ਦੀ ਪੁਸਤਕ ਉੱਤੇ ਹਸਤਾਖਰ ਕਰਦੇ ਹੋਏ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ

 

ਭਾਰਤ ਤੋਂ 1947, 1965, 1971 ਤੇ ਕਾਰਗਿਲ ਦੀਆਂ ਚਾਰ ਜੰਗਾਂ ਹਾਰਨ ਦੇ ਬਾਵਜੂਦ ਪਾਕਿਸਤਾਨ ਹਾਲੇ ਤੱਕ ਸਬਕ ਨਹੀਂ ਸਿੱਖਿਆ। ਹਰ ਵਾਰ ਜੰਗ ਵਿੱਚ ਉਸ ਨੇ ਮੂੰਹ ਦੀ ਖਾਧੀ ਹੈ ਪਰ ਉਹ ਫਿਰ ਵੀ ਆਪਣੀਆਂ ਭਾਰਤ–ਵਿਰੋਧੀ ਗਤੀਵਿਧੀਆਂ ਤੋਂ ਟਲ਼ਦਾ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath Singh reaches Karngil War Memorial Pak violates ceasefire on LoC