ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਉਣ ਮਗਰੋਂ ਅੱਤਵਾਦੀ ਘਟਨਾਵਾਂ ਰੁੱਕੀਆਂ : ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਉਣ ਤੋਂ ਬਾਅਦ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ ਹੋਈਆਂ ਹਨ ਅਤੇ ਸੂਬੇ 'ਚ ਹਾਲਾਤ ਤੇਜ਼ੀ ਨਾਲ ਠੀਕ ਹੋ ਰਹੇ ਹਨ। ਰਾਜਨਾਥ ਸਿੰਘ ਨੇ ਲੋਕ ਸਭਾ 'ਚ ਕਿਹਾ ਕਿ ਜੰਮੂ-ਕਸ਼ਮੀਰ 'ਚ ਫੌਜ, ਸਥਾਨਕ ਪੁਲਿਸ, ਅਰਧ-ਸੈਨਿਕ ਬਲ ਅਤੇ ਹੋਰ ਬਲਾਂ ਦੇ ਜਵਾਨ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ। 
 

ਕਾਂਗਰਸ ਮੈਂਬਰ ਕੇ. ਸੁਰੇਸ਼ ਨੇ ਸਿਫ਼ਰ ਕਾਲ 'ਚ ਜੰਮੂ-ਕਸ਼ਮੀਰ ਤੇ ਹਾਲਾਤ ਦਾ ਮਾਮਲਾ ਚੁੱਕਿਆ ਅਤੇ ਉੱਥੇ ਧਾਰਾ-370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਹਮਲਿਆਂ ਅਤੇ ਉਨ੍ਹਾਂ 'ਚ ਲੋਕਾਂ ਦੇ ਮਾਰੇ ਜਾਣ ਦੀਆਂ ਘਟਨਾਵਾਂ 'ਤੇ ਦੁੱਖ ਪ੍ਰਗਟਾਇਆ। ਇਸ 'ਤੇ ਜਵਾਬ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ, "ਜਿੱਥੇ ਤਕ ਦੇਸ਼ 'ਚ ਅੱਤਵਾਦੀ ਘਟਨਾਵਾਂ ਦੀ ਗੱਲ ਹੈ ਤਾਂ ਸਾਰੇ ਇਸ ਗੱਲ ਨੂੰ ਮੰਨਣਗੇ ਕਿ ਪਿਛਲੇ ਸਾਢੇ 5 ਸਾਲ 'ਚ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ 'ਚ ਕੋਈ ਵੱਡੀ ਘਟਨਾ ਨਹੀਂ ਵਾਪਰੀ।"
 

ਉਨ੍ਹਾਂ ਕਿਹਾ, "ਜਿੱਥੇ ਤਕ ਜੰਮੂ-ਕਸ਼ਮੀਰ ਦੀ ਗੱਲ ਹੈ ਤਾਂ ਪਿਛਲੇ 30-35 ਸਾਲ 'ਚ ਸੂਬੇ 'ਚ ਅਤਿਵਾਦੀ ਘਟਨਾਵਾਂ ਹੁੰਦੀਆਂ ਰਹੀਆਂ ਹਨ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਅੱਤਵਾਦੀ ਘਟਨਾਵਾਂ ਨਾ ਦੇ ਬਰਾਬਰ ਹੋਈਆਂ ਹਨ ਪਰ ਜੇ ਕੋਈ ਅੱਤਵਾਦੀ ਘਟਨਾ ਵਾਪਰੀ ਤਾਂ ਇਹ ਗਲਤ ਹੈ।"
 

ਉਨ੍ਹਾਂ ਕਿਹਾ ਕਿ ਇਸ ਸਮੇਂ ਫ਼ੌਜ, ਸਥਾਨਕ ਪੁਲਿਸ, ਅਰਧ ਸੈਨਿਕ ਬਲ ਅਤੇ ਹੋਰ ਬਲਾਂ ਦੇ ਜਵਾਨ ਵਧੀਆ ਤਰੀਕੇ ਨਾਲ ਕਾਰਵਾਈ ਕਰ ਰਹੇ ਹਨ। ਰੱਖਿਆ ਮੰਤਰੀ ਨੇ ਕਿਹਾ ਕਿ ਕਸ਼ਮੀਰ 'ਚ ਤੇਜ਼ੀ ਨਾਲ ਹਾਲਾਤ ਠੀਕ ਹੋ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajnath singh says almost no terrorist activities after removing article 370 from jammu kashmir