ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਾਂ ਨਹੀਂ ਵਰਤਾਂਗੇ ਪ੍ਰਮਾਣੂ ਹਥਿਆਰ : ਰਾਜਨਾਥ ਸਿੰਘ

ਪਹਿਲਾਂ ਨਹੀਂ ਵਰਤਾਂਗੇ ਪ੍ਰਮਾਣੂ ਹਥਿਆਰ : ਰਾਜਨਾਥ ਸਿੰਘ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੋਖਰਣ ਵਿਚ ਕਿਹਾ ਕਿ ਹੁਣ ਤੱਕ ਸਾਡੀ ਪ੍ਰਮਾਣੂ ਨੂੰ ਲੈ ਕੇ ਨੀਤੀ ਪਹਿਲਾਂ ਨਾ ਵਰਤਣ ਦੀ ਰਹੀ ਹੈ। ਪ੍ਰੰਤੂ ਭਵਿੱਖ ਵਿਚ ਕੀ ਹੁੰਦਾ ਹੈ ਇਹ ਹਾਲਾਤ ਉਤੇ ਨਿਰਭਰ ਰਹੇਗਾ।

 

ਰਾਜਨਾਥ ਸਿੰਘ ਨੇ ਟਵੀਟ ਕੀਤਾ ਕਿ ਪੋਖਰਣ ਉਹ ਖੇਤਰ ਹੈ ਜਿਸਨੇ ਭਾਰਤ ਨੂੰ ਪ੍ਰਮਾਣੂ ਸ਼ਕਤੀ ਬਣਾਉਣ ਲਈ ਅਟਲ ਜੀ ਦੇ ਦ੍ਰਿੜ ਸੰਕਲਪ ਨੂੰ ਦੇਖਿਆ ਅਤੇ ਹੁਣ ਤੱਕ ਪਹਿਲਾਂ ਵਰਤੋਂ ਨਾ ਕਰਨ ਦੇ ਸਿਧਾਂਤ ਦੇ ਪ੍ਰਤੀ ਵਚਨਬੱਧ ਹੈ। ਭਾਰਤ ਨੇ ਇਸ ਸਿਧਾਂਤ ਦਾ ਸਖਤੀ ਨਾਲ ਪਾਲਣ ਕੀਤਾ ਹੈ। ਭਵਿੱਖ ਵਿਚ ਕੀ ਹੁੰਦਾ ਇਹ ਪਰਿਸਥੀਆਂ ਉਤੇ ਨਿਰਭਰ ਕਰਦਾ ਹੈ।

 

 

ਰਾਜਨਾਥ ਸਿੰਘ ਨੇ ਅੰਤਰਰਾਸ਼ਟਰੀ ਆਰਮੀ ਸਕਾਊਟ ਮਾਸਟਰ ਮੁਕਾਬਲੇ ਵਿਚ ਸ਼ਾਮਲ ਦੇਸ਼ਾਂ ਨੂੰ ਅਪੀਲ ਕੀਤੀ ਸਾਰੇ ਦੇਸ਼ਾਂ ਨੂੰ ਵਿਸ਼ਵ ਚੁਣੌਤੀਆਂ ਨਾਲ ਮਿਲਕੇ ਲੜਨਗੇ।

 

ਉਨ੍ਹਾਂ ਰੂਸ ਦੀ ਚਰਚਾ ਕਰਦੇ ਹੋਏ ਕਿਹਾ ਕਿ ਭਾਰਤ ਦੇ ਰੂਸ ਨਾਲ ਪਹਿਲਾਂ ਲੰਬੇ ਤੇ ਡੂੰਘੇ ਰਿਸ਼ਤੇ ਰਹੇ ਹਨ। ਮੱਧ ਏਸ਼ੀਆ ਵਿਚ ਕਜਾਕਿਸਤਾਨ ਆਦਿ ਨਾਲ ਵੀ ਵਪਾਰਿਕ ਤੇ ਸੱਭਿਆਚਰਕ ਰਿਸ਼ਤੇ ਹਨ। ਸੁਡਾਨ ਵਿਚ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਸ਼ਾਂਤੀ ਫੌਜ ਰਾਹੀਂ ਭਾਰਤ ਅਮੁਲ ਯੋਗਾਦਨ ਦੇ ਰਿਹਾ ਹੈ।

 

ਇਸ ਮੌਕੇ ਉਤੇ ਥਲ ਫੌਜ ਮੁੱਖੀ ਬਿਪਿਨ ਰਾਵਤ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬਰਸੀ ਉਤੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajnath singh says indias nuclear policy is no first use but What happens in future depends on the circumstances