ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ’ਚ ਧਾਰਾ 370 ਇਕ ਕੈਂਸਰ ਸੀ : ਰਾਜਨਾਥ ਸਿੰਘ

ਜੰਮੂ ਕਸ਼ਮੀਰ ’ਚ ਧਾਰਾ 370 ਇਕ ਕੈਂਸਰ ਸੀ : ਰਾਜਨਾਥ ਸਿੰਘ

ਕੇਂਦਰੀ ਰੱਖਿਆ ਰਾਜਨਾਥ ਸਿੰਘ ਨੇ ਆਰਟੀਕਲ 370 ਨੂੰ ਕੈਂਸਰ ਦੱਸਿਆ। ਬਿਹਾਰ ਦੀ ਰਾਜਧਾਨੀ ਪਟਨਾ ਵਿਚ ਆਰਟੀਕਲ 370 ਉਤੇ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਧਾਰਾ 370 ਅਜਿਹਾ ਕੈਂਸਰ ਸੀ ਜਿਸਨੇ ਕਸ਼ਮੀਰ ਦਾ ਬਹੁਤ ਖੂਨ ਬਹਾਇਆ। ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਕਿਹਾ ਕਿ ਜੇਕਰ ਉਸਨੇ ਗੱਲ ਕਰਨੀ ਹੈ ਤਾਂ ਅੱਤਵਾਦ ਖਤਮ ਕਰੇ। ਰਾਜਨਾਥ ਸਿੰਘ ਨੇ ਕਿਹਾ ਕਿ ਜਦੋਂ ਪਾਕਿਸਤਾਨ ਨਾਲ ਗੱਲ ਹੋਵੇਗੀ ਵੀ ਤਾਂ ਕਸ਼ਮੀਰ ਉਤੇ ਨਹੀਂ, ਸਗੋਂ ਪੀਓਕੇ ਉਤੇ ਗੱਲਬਾਤ ਹੋਵੇਗੀ।

 

ਰਾਜਨਾਥ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਤਿੰਨ ਚੌਥਾਈ ਜਨਤਾ ਧਾਰਾ 370 ਦੇ ਜ਼ਿਆਦਾਤਰ ਪ੍ਰਾਵਧਾਨਾਂ ਨੂੰ ਹਟਾਏ ਜਾਣ ਦੇ ਪੱਖ ਵਿਚ ਸੀ। ਉਨ੍ਹਾਂ ਕਿਹਾ ਕਿ ਦੇਖਦੇ ਹਾਂ ਕਿ ਪਾਕਿਸਤਾਨ ਕਿੰਨੇ ਅੱਤਵਾਦੀ ਭੇਜ ਸਕਦਾ ਹੈ, ਕੋਈ ਵਾਪਸ ਨਹੀਂ ਜਾ ਸਕੇਗਾ।

 

ਪਟਨਾ ਵਿਚ ਭਾਜਪਾ ਦੀ ‘ਜਨ ਜਾਗਰਣ ਸਭਾ’ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਪਾਕਿਸਤਾਨ 1965 ਅਤੇ 1971 ਦੀਆਂ ਗਲਤੀਆਂ ਨਹੀਂ ਦੁਹਰਾਏਗਾ, ਉਨ੍ਹਾਂ ਨਾਲ ਗੱਲਬਾਤ ਸਿਰਫ ਪੀਓਕੇ ਉਤੇ ਹੋਵੇਗੀ। ਧਾਰਾ 370 ਉਤੇ ਭਾਜਪਾ ਨੇ ਆਪਣਾ ਰੁਖ ਕਦੇ ਨਰਮ ਨਹੀਂ ਕੀਤਾ, ਉਸ ਨੂੰ ਰੱਦ ਕੀਤਾ ਜਾਣਾ ਸਾਬਤ ਕਰਦਾ ਹੈ ਕਿ ਪਾਰਟੀ ਇਮਾਨਦਾਰੀ ਅਤੇ ਵਿਸ਼ਵਾਸਯੋਗ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਕ ਦੇਸ਼ ਦੇ ਅੱਤਵਾਦੀਆਂ ਨੂੰ ਦੂਜੇ ਦੇਸ਼ ਵਿਚ ਸੁਤੰਤਰਤਾ ਸੈਨਾਨੀ ਨਹੀਂ ਮੰਨਿਆ ਜਾ ਸਕਦਾ।

 

ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣਾ ਇਕ ਸੁਪਨਾ ਸੀ। ਲੋਕ ਹਿੰਦੇ ਸਨ ਕਿ ਉਨ੍ਹਾਂ ਇਸਦਾ ਸੁਪਨਾ ਦੇਖਿਆ ਸੀ, ਪ੍ਰੰਤੂ ਇਹ ਕਦੇ ਹਕੀਕਤ ਨਹੀਂ ਹੋ ਸਕੀ। ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਰਕੇ ਦਿਖਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦਿਖਾਇਆ ਕਿ ਅਸੀਂ ਵੀ ਸੁਪਨੇ ਦੇਖਦੇ ਹਾਂ, ਪ੍ਰੰਤੂ ਖੁੱਲ੍ਹੀਆਂ ਅੱਖਾਂ ਨਾਲ। ਇਸ ਲਈ ਸਾਡਾ ਸੁਪਨਾ ਸੱਚ ਵਿਚ ਬਦਲ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath Singh speaks on Article 370 in Patna Bihar