ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਰਨਾਟਕ ਸਰਕਾਰ ਦੇ ਸੰਕਟ ’ਤੇ ਬੋਲੇ ਰਾਜਨਾਥ ਸਿੰਘ

​​​​​​​ਕਰਨਾਟਕ ਸਰਕਾਰ ਦੇ ਸੰਕਟ ’ਤੇ ਬੋਲੇ ਰਾਜਨਾਥ ਸਿੰਘ

ਕਰਨਾਟਕ ’ਚ ਐੱਚਡੀ ਕੁਮਾਰਸਵਾਮੀ ਦੀ ਅਗਵਾਈ ਹੇਠ ਕਾਂਗਰਸ–ਜਨਤਾ ਦਲ (ਐੱਸ) ਗੱਠਜੋੜ ਸਰਕਾਰ ਦਾ ਸੰਕਟ ਸੋਮਵਾਰ ਨੂੰ ਉਸ ਵੇਲੇ ਹੋਰ ਡੂੰਘੇਰਾ ਹੋ ਗਿਆ, ਜਦੋਂ ਆਜ਼ਾਦ ਵਿਧਾਇਕ ਐੱਚ. ਨਾਗੇਸ਼ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ।

 

 

ਉੱਧਰ ਕਾਂਗਰਸ ਨੇ ਇਹ ਮਾਮਲਾ ਲੋਕ ਸਭਾ ’ਚ ਉਠਾਇਆ, ਤਾਂ ਕੇਂਦਰ ਸਰਕਾਰ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜਵਾਬ ਦਿੱਤਾ।

 

 

ਲੋਕ ਸਭਾ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਰਨਾਟਕ ’ਚ ਜੋ ਕੁਝ ਹੋ ਰਿਹਾ ਹੈ, ਉਸ ਵਿੱਚ ਸਾਡੀ ਪਾਰਟੀ ਦਾ ਕੋਈ ਲੈਣਾ–ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕਦੇ ਵੀ ਵਿਧਾਇਕਾਂ ਦੀ ਖ਼ਰੀਦੋ–ਫ਼ਰੋਖ਼ਤ ਵਿੱਚ ਸ਼ਾਮਲ ਨਹੀਂ ਰਹੀ।

 

 

ਉਨ੍ਹਾਂ ਕਿਹਾ ਕਿ ਉਹ ਸੰਸਦੀ ਲੋਕਤੰਤਰ ਦਾ ਮਾਣ–ਤਾਣ ਕਾਇਮ ਰੱਖਣ ਲਈ ਪ੍ਰਤੀਬੱਧ ਹਨ। ਅਸਤੀਫ਼ਾ ਦੇਣ ਦਾ ਰੁਝਾਨ ਕਾਂਗਰਸ ਵਿੱਚ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤਾ ਗਿਆ ਸੀ; ਇਹ ਭਾਜਪਾ ਨੇ ਸ਼ੁਰੂ ਨਹੀਂ ਕੀਤਾ ਸੀ। ਉਨ੍ਹਾਂ ਖ਼ੁਦ ਲੋਕਾਂ ਨੂੰ ਅਸਤੀਫ਼ੇ ਜਮ੍ਹਾ ਕਰਵਾਉਣ ਲਈ ਕਿਹਾ ਹੈ ਤੇ ਇਸੇ ਲਈ ਹੁਣ ਸੀਨੀਅਰ ਆਗੂ ਵੀ ਅਸਤੀਫ਼ੇ ਸੌਂਪ ਰਹੇ ਹਨ।

 

 

ਕਾਂਗਰਸ ਤੇ ਜੇਡੀਐੱਸ ਦੇ 13 ਵਿਧਾਇਕ ਪਹਿਲਾਂ ਹੀ ਅਸਤੀਫ਼ਾ ਦੇ ਚੁੱਕੇ ਹਨ। ਅਸਤੀਫ਼ਾ ਦੇਣ ਵਾਲਿਆਂ ਵਿੱਚ 10 ਕਾਂਗਰਸ ਤੋਂ ਤੇ ਤਿੰਨ ਜੇਡੀਐੱਸ ਦੇ ਵਿਧਾਇਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajnath Singh spoke about Karnatka Govt s crisis