Modi's Swearing in Ceremony: ਰਾਜਨਾਥ ਸਿੰਘ ਨੇ ਚੁੱਕੀ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ
ਰਾਜਨਾਥ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਐਨਡੀਏ ਦੀ ਲਗਾਤਾਰ ਦੂਜੀ ਵਾਰ ਬਣੀ ਸਰਕਾਰ ਚ ਕੇਂਦਰੀ ਮੰਤਰੀ ਬਣ ਗਏ ਹਨ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਲਗਾਤਾਰ ਦੂਜੀ ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਆਏ ਰਾਜਨਾਥ ਸਿੰਘ ਭਾਜਪਾ ਦੇ ਕੌਮੀ ਪ੍ਰਧਾਨ ਵੀ ਰਹਿ ਚੁੱਕੇ ਹਨ।
2019 ਦੀਆਂ ਲੋਕ ਸਭਾ ਚੋਣਾਂ ਚ ਰਾਜਨਾਥ ਸਿੰਘ ਨੂੰ 633026 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਅਤੇ ਕਾਂਗਰਸੀ ਉਮੀਦਵਾਰ ਸ਼ਤਰੂਘਣ ਦੀ ਪਤਨੀ ਪੂਨਮ ਸਿਨਹਾ ਨੂੰ 347302 ਵੋਟਾਂ ਨਾਲ ਹਰਾਇਆ। ਰਾਜਨਾਥ ਸਿੰਘ ਨੇ ਇਸ ਸੀਟ ਤੋਂ ਆਪਣੀ ਹੀ ਜਿੱਤ ਦਾ ਰਿਕਾਰਡ ਤੋੜ ਦਿੱਤਾ।
ਸਾਲ 2014 ਚ ਲੋਕ ਸਭਾ ਚੋਣਾਂ ਚ ਰਾਜਨਾਥ ਸਿੰਘ ਨੇ 2,72,749 ਵੋਟਾਂ ਨਾਲ ਜਿੱਤ ਕੇ ਰਿਕਾਰਡ ਬਣਾਇਆ ਸੀ। ਇਸ ਵਾਰ ਉਨ੍ਹਾਂ ਨੇ 3,47,302 ਵੋਟਾਂ ਨਾਲ ਚੋਣਾਂ ਜਿੱਤ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।
.