ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਲਫੀ ਲੈ ਰਹੇ ਫੈਨ 'ਤੇ ਰਾਜਪਾਲ ਯਾਦਵ ਨੂੰ ਆਇਆ ਗੁੱਸਾ, ਮੋਬਾਈਲ ਖੋਹ ਕੇ ਸੁੱਟਿਆ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਸਥਿਤ ਲਾਲ ਇਮਲੀ ਚੌਕ 'ਚ ਇੱਕ ਮੋਬਾਈਲ ਸ਼ੋਅਰੂਮ ਦਾ ਉਦਘਾਟਨ ਕਰਨ ਆਏ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਉਨ੍ਹਾਂ ਦੇ ਫੈਨਜ਼ ਨੇ ਘੇਰ ਲਿਆ। ਧੱਕਾ-ਮੁੱਕੀ ਹੋਣ ਦੌਰਾਨ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਹੇ ਇੰਸਟਰੂਮੈਂਟਲ ਆਰਟਿਸਟ ਜੀਤੂ ਦਾ ਮੋਬਾਈਲ ਰਾਜਪਾਲ ਯਾਦਵ ਨੇ ਖੋਹ ਲਿਆ ਅਤੇ ਦੂਰ ਸੁੱਟ ਦਿੱਤਾ। ਇਸ ਮਾਮਲੇ ਦੀ ਸ਼ਿਕਾਇਤ ਸਦਰ ਥਾਣੇ 'ਤੇ ਕੀਤੀ ਗਈ ਹੈ, ਪਰ ਪੁਲਿਸ ਨੇ ਉਸ ਦੀ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ।
 

ਬੁੱਧਵਾਰ ਨੂੰ ਮੋਬਾਈਲ ਸ਼ੋਅਰੂਮ ਦੇ ਉਦਘਾਟਨ ਦਾ ਸਮਾਂ ਦੁਪਹਿਰ 2 ਵਜੇ ਤੈਅ ਕੀਤਾ ਗਿਆ ਸੀ। ਰਾਜਪਾਲ ਯਾਦਵ ਵੀ ਆਪਣੇ ਨਿਰਧਾਰਿਤ ਸਮੇਂ 'ਤੇ ਸ਼ੋਅਰੂਮ 'ਚ ਪਹੁੰਚ ਗਏ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦੀ ਭੀੜ ਇਕੱਤਰ ਹੋ ਗਈ ਸੀ। ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਕਾਰ 'ਚੋਂ ਉੱਤਰੇ ਅਤੇ ਰਿੱਬਨ ਕੱਟ ਕੇ ਉਦਘਾਟਨ ਕੀਤਾ।
 

 

ਸ਼ੋਅਰੂਮ ਤੋਂ ਬਾਹਰ ਨਿੱਕਲਣ ਸਮੇਂ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਕੋਈ ਸੈਲਫੀ ਲੈਣ ਚਾਹੁੰਦਾ ਸੀ ਤਾਂ ਕੋਈ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹੁੰਦਾ ਸੀ। ਵੱਧ ਭੀੜ ਹੋਣ ਕਾਰਨ ਧੱਕਾ-ਮੁੱਕੀ ਹੋਣ ਲੱਗੀ। ਸੁਰੱਖਿਆ ਦਾ ਪ੍ਰਬੰਧ ਨਾ ਹੋਣ ਕਾਰਨ ਹਫੜਾ-ਦਫੜੀ ਵਰਗਾ ਮਾਹੌਲ ਹੋ ਗਿਆ। ਇੱਥੇ ਤਾਰੀਨ ਟਿਕਲੀ ਵਾਸੀ ਆਰਕੈਸਟਰਾ ਦਾ ਸਾਜ਼ ਕਲਾਕਾਰ ਜੀਤੂ ਸਕਸੈਨਾ ਆਪਣੇ ਮਨਪਸੰਦ ਅਦਾਕਾਰ ਦਾ ਪਿਛਲੇ 3 ਘੰਟੇ ਤੋਂ ਇੰਤਜ਼ਾਰ ਕਰ ਰਿਹਾ ਸੀ। ਜੀਤੂ ਵੀ ਰਾਜਪਾਲ ਯਾਦਵ ਨਾਲ ਸੈਲਫੀ ਲੈਣਾ ਚਾਹੁੰਦਾ ਸੀ। ਜੀਤੂ ਦਾ ਦੋਸ਼ ਹੈ ਕਿ ਗੁੱਸੇ 'ਚ ਆਏ ਰਾਜਪਾਲ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਸੜਕ 'ਤੇ ਸੁੱਟ ਦਿੱਤਾ।
 

ਜੀਤੂ ਨੇ ਅਦਾਕਾਰ ਵਿਰੁੱਧ ਮੋਬਾਈਲ ਖੋਹਣ ਅਤੇ ਸੁੱਟਣ ਲਈ ਥਾਣੇ 'ਚ ਸ਼ਿਕਾਇਤ ਦਿੱਤੀ। ਪੁਲਿਸ ਨੇ ਰਿਪੋਰਟ ਲਿਖਣ ਤੋਂ ਇਨਕਾਰ ਕਰ ਦਿੱਤਾ। ਜੀਤੂ ਨੇ ਕਿਹਾ ਕਿ ਉਹ ਅਦਾਕਾਰ ਵਿਰੁੱਧ ਕਾਰਵਾਈ ਕਰਨ ਲਈ ਅਦਾਲਤ 'ਚ ਅਰਜ਼ੀ ਦੇਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajpal Yadav got angry and throw away the mobile of fan taking selfie