ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਸਭਾ ਮਾਰਸ਼ਲਾਂ ਦੀ ਬਦਲੀ ਦਿੱਖ, 250ਵੇਂ ਸੈਸ਼ਨ ਤੋਂ ਆਰਮੀ ਦਿੱਖ ’ਚ ਆਏ ਨਜ਼ਰ

ਰਾਜ ਸਭਾ ਦੇ 250ਵੇਂ ਸੈਸ਼ਨ ਦੀ ਸ਼ੁਰੂਆਤ ਵੇਲੇ ਸੋਮਵਾਰ ਨੂੰ ਆਸਣ ਥੋੜਾ ਬਦਲਿਆ ਹੋਇਆ ਦਿਖਾਈ ਦਿੱਤਾ। ਇਹ ਤਬਦੀਲੀ ਆਸਣ ਦੀ ਮਦਦ ਲਈ ਮੌਜੂਦ ਰਹਿਣ ਵਾਲੇ ਮਾਰਸ਼ਲਾਂ ਦੀ ਬਿਲਕੁਲ ਨਵੀਂ ਦਿੱਖ ਕਾਰਨ ਮਹਿਸੂਸ ਹੋਇਆ। ਆਮ ਤੌਰ 'ਤੇ ਉੱਚ ਸਦਨ ਦੀ ਬੈਠਕ ਆਸਣ ਦੀ ਮਦਦ ਕਰਨ ਵਾਲੇ ਕਲਗੀਦਾਰ ਪਗੜੀ ਪਾਏ ਹੋਏ ਕਿਸੇ ਮਾਰਸ਼ਲ ਦੇ ਸਦਨ ਚ ਆਉਂਦੇ ਹੋਏ ਇਹ ਸੱਦਾ ਲਗਾਉਣ ਤੋਂ ਸ਼ੁਰੂ ਹੁੰਦੀ ਹੈ ਕਿ "ਸਤਿਕਾਰਯੋਗ ਮੈਂਬਰਾਨ, ਸਤਿਕਾਰਯੋਗ ਸਭਾਪਤੀ ਜੀ।"

 

 

ਪਰ ਸੋਮਵਾਰ ਨੂੰ ਇਨ੍ਹਾਂ ਮਾਰਸ਼ਲਾਂ ਨੇ ਪੱਗੜੀ ਦੀ ਥਾਂ ਨੀਲੇ ਰੰਗ ਦੀ "ਪੀ-ਕੈਪ" ਪਾਈ ਹੋਈ ਸੀ। ਉਨ੍ਹਾਂ ਨੇ ਨੀਲੇ ਆਧੁਨਿਕ ਸੁਰੱਖਿਆ ਕਰਮਚਾਰੀਆਂ ਦੀ ਵਰਦੀ ਪਾਈ ਹੋਈ ਸੀ। ਰਾਜ ਸਭਾ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ ਉੱਚ ਪੱਧਰੀ ਫੈਸਲੇ ਤੋਂ ਬਾਅਦ ਮਾਰਸ਼ਲਾਂ ਲਈ ਜਾਰੀ ਕੀਤੇ ਗਏ ਡਰੈਸ ਕੋਡ ਤਹਿਤ ਸਦਨ ਚ ਤਾਇਨਾਤ ਮਾਰਸ਼ਲਾਂ ਨੂੰ ਹੁਣ ਚਿੱਟੀਆਂ ਪੱਗੜੀਆਂ ਅਤੇ ਰਵਾਇਤੀ ਬਸਤੀਵਾਦੀ ਪਹਿਰਾਵੇ ਦੀ ਥਾਂ ਗੂੜੇ ਨੀਲੇ ਰੰਗ ਦੀਆਂ ਵਰਦੀਆਂ ਅਤੇ ਕੈਪਸ ਪਹਿਨਣੀਆਂ ਹੋਣਗੀਆਂ।

 

ਇਕ ਅਧਿਕਾਰੀ ਨੇ ਕਿਹਾ ਕਿ ਮਾਰਸ਼ਲਾਂ ਨੇ ਆਪਣੇ ਪਹਿਰਾਵੇ ਦਾ ਕੋਡ ਬਦਲ ਕੇ ਇਕ ਅਜਿਹੇ ਕੱਪੜਿਆਂ ਦੀ ਮੰਗ ਕੀਤੀ ਸੀ ਜੋ ਪਹਿਨਣ ਚ ਆਸਾਨ ਹੋਣ ਤੇ ਆਧੁਨਿਕ 'ਲੁੱਕ' ਵਾਲੇ ਵੀ ਨਜ਼ਰ ਆਉਣ। ਉਨ੍ਹਾਂ ਦੀ ਮੰਗ ਨੂੰ ਸਵੀਕਾਰਦਿਆਂ ਰਾਜ ਸਕੱਤਰੇਤ ਅਤੇ ਸੁਰੱਖਿਆ ਅਧਿਕਾਰੀਆਂ ਨੇ ਨਵੀਂ ਪਹਿਰਾਵੇ ਨੂੰ ਡਿਜ਼ਾਈਨ ਕਰਨ ਲਈ ਕਈ ਦੌਰਾਂ ਦੀਆਂ ਮੀਟਿੰਗਾਂ ਕੀਤੀਆਂ ਅਤੇ ਨਵੀਂ ਪਹਿਰਾਵੇ ਨੂੰ ਅੰਤਮ ਰੂਪ ਦਿੱਤਾ।

 

ਰਾਜ ਸਭਾ ਸਕੱਤਰੇਤ ਦੇ ਸੂਤਰਾਂ ਅਨੁਸਾਰ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੇ ਇਸ ਡਰੈਸ ਕੋਡ ਚ ਤਬਦੀਲੀ ਦੀ ਮੰਗ ਮਾਰਸ਼ਲਾਂ ਨੇ ਕੀਤੀ ਸੀ। ਧਿਆਨਯੋਗ ਹੈ ਕਿ ਚੇਅਰਮੈਨ ਸਮੇਤ ਹੋਰ ਪ੍ਰੀਜ਼ਾਈਡਿੰਗ ਅਧਿਕਾਰੀਆਂ ਦੀ ਸਹਾਇਤਾ ਲਈ ਲਗਭਗ ਅੱਧੀ ਦਰਜਨ ਮਾਰਸ਼ਲਾਂ ਤਾਇਨਾਤ ਹਨ। ਸੂਤਰਾਂ ਅਨੁਸਾਰ ਮਾਰਸ਼ਲਾਂ ਨੇ ਇਸ ਤਬਦੀਲੀ ‘ਤੇ ਖੁਸ਼ੀ ਜ਼ਾਹਰ ਕੀਤੀ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajya Sabha marshals seen in new army look from 250th session