ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜ ਸਭਾ ਦੇ 250ਵੇਂ ਸੈਸ਼ਨ ਦੀ ਸ਼ੁਰੂਆਤ, PM ਮੋਦੀ ਨੇ ਕੀਤਾ ਸੰਬੋਧਨ

ਰਾਜ ਸਭਾ ਦੇ 250ਵੇਂ ਸੈਸ਼ਨ ਦੀ ਸ਼ੁਰੂਆਤ, PM ਮੋਦੀ ਨੇ ਕੀਤਾ ਸੰਬੋਧਨ

ਸੰਸਦ ਦਾ ਸਰਦ–ਰੁੱਤ ਸੈਸ਼ਨ ਅੱਜ ਸੋਮਵਾਰ ਤੋਂ ਸ਼ੁਰੂ ਹੋ ਗਿਆ। ਇਸ ਸੈਸ਼ਨ ਵਿੱਚ ਸਰਕਾਰ ਕਈ ਅਹਿਮ ਬਿਲ ਪੇਸ਼ ਕਰੇਗੀ; ਜਿਨ੍ਹਾਂ ਵਿੱਚ ਨਾਗਰਿਕਤਾ (ਸੋਧ) ਬਿਲ 2019 ਵੀ ਹੋਵੇਗਾ। ਇਹ ਬਿਲ ਸਰਕਾਰ ਦੇ ਮੁੱਖ ਏਜੰਡੇ ’ਚ ਸ਼ਾਮਲ ਹੈ।

 

 

ਅੱਜ ਰਾਜ ਸਭਾ ਦਾ ਇਤਿਹਾਸਕ 250ਵਾਂ ਸੈਸ਼ਨ ਸ਼ੁਰੂ ਹੋਇਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਮੂਹ ਸੰਸਦ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 250 ਸੈਸ਼ਨਾਂ ਦੀ ਇਹ ਜਿਹੜੀ ਯਾਤਰਾ ਚੱਲੀ ਹੈ; ਉਸ ਵਿੱਚ ਜਿਹੜੇ ਵੀ ਸੰਸਦ ਮੈਂਬਰਾਂ ਨੇ ਯੋਗਦਾਨ ਪਾਇਆ ਹੈ, ਉਹ ਸਾਰੇ ਅਭਿਨੰਦਨ ਦੇ ਅਧਿਕਾਰੀ ਹਨ। ਮੈਂ ਉਨ੍ਹਾਂ ਨੂੰ ਸਤਿਕਾਰ ਨਾਲ ਚੇਤੇ ਕਰਦਾ ਹਾਂ।

 

 

ਸ੍ਰੀ ਮੋਦੀ ਨੇ ਕਿਹਾ ਕਿ 250 ਸੈਸ਼ਨ ਇਹ ਆਪਣੇ–ਆਪ ਹੀ ਨਹੀਂ ਨਿੱਕਲਦੇ ਚਲੇ ਗਏ; ਸਗੋਂ ਇਹ ਇੱਕ ਵਿਚਾਰ–ਯਾਤਰਾ ਰਹੀ। ਸਮਾਂ ਬਦਲਦਾ ਗਿਆ, ਹਾਲਾਤ ਬਦਲਦੇ ਗਏ ਤੇ ਇਸ ਸਦਨ ਨੇ ਬਦਲੇ ਹੋਏ ਹਰ ਤਰ੍ਹਾਂ ਦੇ ਹਾਲਾਤ ਮੁਤਾਬਕ ਖ਼ੁਦ ਨੂੰ ਢਾਲ਼ਿਆ। ਸਦਨ ਦੇ ਸਾਰੇ ਮੈਂਬਰ ਵਧਾਈ ਦੇ ਹੱਕਦਾਰ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਸਦਨ ਸੰਵਾਦ ਲਈ ਹੋਣਾ ਾਹੀਦਾ ਹੈ। ਭਾਰੀ ਬਹਿਸ ਹੋਵੇ ਪਰ ਰੁਕਾਵਟਾਂ ਦੀ ਥਾਂ ਸੰਵਾਦ ਦਾ ਰਾਹ ਚੁਣਿਆ ਜਾਵੇ। ਐੱਨਸੀਪੀ ਤੇ ਬੀਜੇਡੀ ਨੇ ਤੈਅ ਕੀਤਾ ਹੈ ਕਿ ਉਹ ਵੈੱਲ (ਸੰਸਦੀ ਸਦਨ ਦਾ ਵਿਚਕਾਰਲਾ ਹਿੱਸਾ) ਵਿੱਚ ਨਹੀਂ ਜਾਣਗੇ ਪਰ ਫਿਰ ਵੀ NCP ਅਤੇ BJD ਦੀ ਸਿਆਸੀ ਯਾਤਰਾ ਵਿੱਚ ਕੋਈ ਰੁਕਾਵਟ ਨਹੀਂ ਆਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਜਿਸ ਨੇ ਵੀ ਉੱਚ–ਰਵਾਇਤ ਅਪਣਾਈ, ਉਸ ਦਾ ਕਦੇ ਕੋਈ ਸਿਆਸੀ ਨੁਕਸਾਨ ਨਹੀਂ ਹੋਇਆ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਇਸ ਦੀ ਚਰਚਾ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਤਜਰਬਾ ਇਹ ਕਹਿੰਦਾ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਜਿਹੜੀ ਵਿਵਸਥਾ ਦਿੱਤੀ ਸੀ, ਉਹ ਕਿੰਨੀ ਵਾਜਬ ਰਹੀ, ਕਿੰਨਾ ਵਧੀਆ ਯੋਗਦਾਨ ਇਸ ਨੇ ਦਿੱਤਾ, ਇਹ ਹੇਠਲਾ ਸਦਨ ਜ਼ਮੀਨ ਨਾਲ ਜੁੜਿਆ ਹੋਇਆ ਹੈ ਤਾਂ ਉੱਪਰਲਾ ਸਦਨ ਦੂਰ ਤੱਕ ਵੇਖ ਸਕਦਾ ਹੈ।

 

 

ਭਾਰਤ ਦੀ ਵਿਕਾਸ ਯਾਤਰਾ ’ਚ ਹੇਠਲੇ ਸਦਨ ਨਾਲ ਜ਼ਮੀਨ ਨਾਲ ਜੁੜੀਆਂ ਚੀਜ਼ਾਂ ਦਾ ਪ੍ਰਤੀਬਿੰਬ ਝਲਕਦਾ ਹੈ, ਤਾਂ ਉੱਪਰਲੇ ਸਦਨ ਤੋਂ ਦੂਰ–ਦ੍ਰਿਸ਼ਟੀ ਦਾ ਅਨੁਭਵ ਹੁੰਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajya Sabha s 250th Session starts PM Modi Addresses