ਰਾਜਸਭਾ ਉਪਸਭਾਪਤੀ ਚੋਣ : ਐਨਡੀਏ ਨੂੰ ਬਹੁਮਤ ਦੀ ਉਮੀਦ, ਵਿਰੋਧੀ ਧੜੇ ਵੀ ਪੱਬਾਂ ਭਾਰ
ਰਾਜਸਭਾ ਚ ਅੱਜ ਹੋ ਰਹੀ ਉਪ ਸਭਾਪਤੀ ਚੋਣ ਲਈ ਕਾਂਗਰਸ ਪਾਰਟੀ ਨੇ ਬੀ ਕੇ ਹਰਿਪ੍ਰਸਾਦ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਦਕਿ ਐਨਡੀਏ ਦੀ ਭਾਜਪਾ ਨੇ ਹਰਿਵੰਸ਼ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਇਸ ਚੋਣ ਮਗਰੋਂ ਅੱਜ ਇਹ ਸਾਫ ਹੋ ਜਾਵੇਗਾ ਕਿ ਕਿਹੜੇ ਦਲ ਪ੍ਰਧਾਨ ਮੰਤਰੀ ਖਿਲਾਫ਼ ਹਨ ਤੇ ਕਿਹੜੇ ਦਲ ਕਾਂਗਰਸ ਨਾਲ ਖੜ੍ਹੇ ਰਹਿੰਦੇ ਹਨ ਤੇ ਕੌਣ ਨਹੀਂ।

ਪੀਡੀਪੀ ਮਤਦਾਨ ਚ ਹਿੱਸਾ ਨਹੀਂ ਲਵੇਗੀ
ਪੀਡੀਪੀ ਨੇ ਚੋਣ ਚ ਗੈਰ ਹਾਜਿ਼ਰ ਰਹਿਣ ਦਾ ਫੈਸਲਾ ਕੀਤਾ ਹੈ। ਰਾਜਸਭਾ ਚ ਪੀਡੀਪੀ ਦੇ ਦੋ ਮੈਂਬਰ ਹਨ। ਹਾਲ ਹੀ ਚ ਜੰਮੂ ਕਸ਼ਮੀਰ ਦੀ ਪੀਡੀਪੀ ਸਰਕਾਰ ਤੋਂ ਭਾਜਪਾ ਨੇ ਸਮਰਥਨ ਵਾਪਸ ਲੈ ਲਿਆ ਸੀ। ਇਸ ਤੋਂ ਬਾਅਦ ਮਹਿਬੂਬਾ ਮੁਫਤੀ ਦੀ ਸਰਕਾਰ ਗਿਰ ਗਈ ਸੀ।
ਬਹੁਮਦ ਲਈ ਲੋੜੀਂਦਾ ਅੰਕੜਾ
244 ਮੈਂਬਰ ਹੀ ਵੋਟ ਪਾ ਸਕਣਗੇ ਇਸ ਰਾਜ ਸਭਾ ਦੀ ਚੋਣ ਚ।
123 ਸੀਟਾਂ ਮਿਲਣੀਆਂ ਜ਼ਰੂਰੀਆਂ ਹੋਣਗੀਆਂ ਜਿੱਤ ਲਈ।
ਐਨਡੀਏ
96 ਸੀਟਾਂ ਹਨ ਵਰਤਮਾਨ ਚ ਰਾਜਸਭਾ ਚ ਐਨਡੀਏ ਕੋਲ।
73 ਸੀਟਾਂ ਹਨ ਭਾਜਪਾ ਕੋਲ।
06 ਸੀਟਾਂ ਹਨ ਜਦਯੂ ਕੋਲ।
03 ਸੀਟਾਂ ਹਨ ਸਿ਼ਵਸੇਨਾ ਕੋਲ।
03 ਸੀਟਾਂ ਹਨ ਅਕਾਲੀ ਦਲ ਕੋਲ।
11 ਸੀਟਾਂ ਹਨ ਹੋਰਨਾਂ ਦਲਾਂ ਕੋਲ।
ਯੂਪੀਏ
113 ਸੀਟਾਂ ਹਨ ਯੂਪੀਏ ਕੋਲ।
50 ਕਾਂਗਰਸ
13 ਤ੍ਰਿਣਮੁਲ ਕਾਂਗਰਸ
13 ਸਮਾਜਵਾਦੀ ਪਾਰਟੀ
05 ਆਰਜੇਡੀ ਕੋਲ
04 ਬੀਐਸਪੀ
05 ਸੀਪੀਐਮ
02 ਸੀਪੀਆਈ
04 ਡੀਐਮਕੇ
16 ਸੀਟਾਂ ਹਨ ਹੋਰਨਾਂ ਦਲਾਂ ਕੋਲ।
ਇਨ੍ਹਾਂ ਦਲਾਂ ਤੇ ਰਹਿਣਗੀਆਂ ਨਜ਼ਰਾਂ
ਅੰਨਾਦ੍ਰਮੁਕ (13)
ਬੀਜਦ (09)
ਟੀਆਰਐਸ (06)
ਵਾਈਐਸਆਰ ਕਾਂਗਰਸ (02)
ਆਮ ਆਦਮੀ ਪਾਰਟੀ (03)