ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਕੇਸ਼ ਕੁਮਾਰ ਭਦੌਰੀਆ ਹੋਣਗੇ ਭਾਰਤੀ ਹਵਾਈ ਸੈਨਾ ਦੇ ਨਵੇਂ ਮੁਖੀ

ਕੇਂਦਰ ਸਰਕਾਰ ਨੇ ਹਵਾਈ ਸੈਨਾ ਦੇ ਨਵੇਂ ਮੁਖੀ ਦੇ ਨਾਂ ਦਾ ਐਲਾਨ ਕੀਤਾ ਹੈ। ਹੁਣ ਏਅਰ ਫੋਰਸ ਦੇ ਡਿਪਟੀ ਚੀਫ਼ ਏਅਰ ਮਾਰਸ਼ਲ ਰਾਕੇਸ਼ ਕੁਮਾਰ ਭਦੌਰੀਆ ਭਾਰਤੀ ਹਵਾਈ ਸੈਨਾ ਦੇ ਨਵੇਂ ਚੀਫ਼ ਹੋਣਗੇ। ਉਹ ਏਅਰ ਚੀਫ਼ ਮਾਰਸ਼ਲ ਬੀਐਸ ਧਨੋਆ ਦੀ ਥਾਂ ਲੈਣਗੇ। ਧਨੋਆ ਇਸ ਮਹੀਨੇ ਦੀ 30 ਤਰੀਕ ਨੂੰ ਸੇਵਾਮੁਕਤ ਹੋ ਰਹੇ ਹਨ। ਭਦੌਰੀਆ ਨੇ ਇਸੇ ਸਾਲ 1 ਮਈ ਨੂੰ ਹਵਾਈ ਸੈਨਾ ਦੇ ਡਿਪਟੀ ਚੀਫ਼ ਵਜੋਂ ਅਹੁਦਾ ਸੰਭਾਲਿਆ ਸੀ।


ਏਅਰ ਮਾਰਸ਼ਲ ਭਾਦੌਰੀਆ ਨੈਸ਼ਨਲ ਡਿਫੈਂਸ ਅਕੈਡਮੀ ਦਾ ਸਾਬਕਾ ਵਿਦਿਆਰਥੀ ਹਨ ਅਤੇ 15 ਜੂਨ 1980 ਨੂੰ ਉਨ੍ਹਾਂ ਨੂੰ ਏਅਰ ਫੋਰਸ ਫਾਈਟਰ ਸਟ੍ਰੀਮ ਦਾ ਕਮਿਸ਼ਨ ਅਫ਼ਸਰ ਬਣਾਇਆ ਗਿਆ ਸੀ। ਓਵਰ ਆਲ ਮੈਰਿਟ ਕ੍ਰਮ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਉੱਤੇ ਉਨ੍ਹਾਂ ਨੂੰ ਸਵਾਰਡ ਆਫ਼ ਆਨਰ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਭਾਦੌਰੀਆ ਦੇ ਤਜ਼ਰਬੇ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 26 ਪ੍ਰਕਾਰ ਦੇ ਲੜਾਕੂ ਟਰਾਂਸਪੋਰਟ ਜਹਾਜ਼ਾਂ ਨੂੰ ਉਡਾਨ ਦਾ ਕੁੱਲ 4250 ਘੰਟਿਆਂ ਤੋਂ ਵੀ ਵੱਧ ਦਾ ਤਜ਼ਰਬਾ ਹੈ। ਉਹ ਲੈਵਲ ਏ ਅਤੇ ਪਾਇਲਟ ਅਟੈਕ ਇੰਸਟ੍ਰਕਟਰ ਦੇ ਨਾਲ ਇੱਕ ਪ੍ਰਯੋਗ ਜਾਂਚ ਪੜਤਾਲ ਪਾਇਲਟ ਅਤੇ ਇੱਕ ਫਲਾਇੰਗ ਇੰਸਟ੍ਰਕਟਰ ਵੀ ਹਨ।

 

ਏਅਰ ਮਾਰਸ਼ਲ ਭਾਦੌਰੀਆ ਸ਼ੁਰੂਆਤੀ ਤੌਰ 'ਤੇ ਹਲਕੇ ਯੁੱਧ ਦੇ ਜਹਾਜ਼ਾਂ ਦੇ ਸ਼ੁਰੂਆਤੀ ਫਲਾਈਟ ਟੈਸਟਾਂ ਵਿੱਚ ਸ਼ਾਮਲ ਰਹਿ ਚੁੱਕੇ ਹਨ। ਉਨ੍ਹਾਂ ਨੇ ਜੈਗੁਆਰ ਸਕਵਾਡ੍ਰਨ ਅਤੇ ਪ੍ਰੀਮੀਅਰ ਏਅਰ ਫੋਰਸ ਸਟੇਸ਼ਨ ਦੇ ਕਮਾਂਡਰ, ਏਅਰਕਰਾਫਟ ਐਂਡ ਸਿਸਟਮ ਟੈਸਟਿੰਗ ਸਟੇਬਿਲਟੀ ਇਨ ਫਲਾਈਟ ਟੈਸਟ ਸਕਵਾਡ੍ਰਨ ਦੇ ਕਮਾਂਡ ਅਫ਼ਸਰ, ਚੀਫ਼ ਇਨਵੈਸਟੀਗੇਟ ਪਾਇਲਟ ਅਤੇ ਫਲਾਈਟ ਕੰਬੈਟ ਏਅਰਕ੍ਰਾਫਟ ਪ੍ਰੋਜੈਕਟ ਦੇ ਅਧਾਰ 'ਤੇ ਨੈਸ਼ਨਲ ਫਲਾਈਟ ਟੈਸਟ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਦੇ ਤੌਰ 'ਤੇ ਵੀ ਸੇਵਾਵਾਂ ਦਿੱਤੀਆਂ ਹਨ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rakesh kumar singh bhadauria became the new air force chief