ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਪਿੱਛੋਂ ਕਰਾਂਗੇ ਰਾਮ ਮੰਦਰ ਬਾਰੇ ਵਿਚਾਰ: ਮੋਦੀ

ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਪਿੱਛੋਂ ਕਰਾਂਗੇ ਰਾਮ ਮੰਦਰ ਬਾਰੇ ਵਿਚਾਰ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਖ਼ਬਰ ਏਜੰਸੀ ‘ਏਐੱਨਆਈ` ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਦੌਰਾਨ ਕਿਹਾ ਕਿ ਰਾਮ ਮੰਦਰ ਆਰਡੀਨੈਂਸ ਤੇ ਕਾਨੂੰਨੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2018 ਬਹੁਤ ਹੀ ਸਫ਼ਲ ਵਰ੍ਹਾ ਰਿਹਾ ਹੈ। ਚੋਣਾਂ ਦੇਸ਼ ਦੇ ਹਰੇਕ ਪੱਖਾਂ ਵਿੱਚੋਂ ਇੱਕ ਨਿੱਕਾ ਜਿਹਾ ਪੱਖ ਹਨ।


ਸ੍ਰੀ ਮੋਦੀ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਦੱਸਿਆ ਕਿ ਭਾਰਤ `ਚ ਗ਼ਰੀਬ ਵਿਅਕਤੀ ਨੂੰ ਪੰਜ ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦੇਣ ਵਾਲੀ ‘ਆਯੁਸ਼ਮਾਨ ਭਾਰਤ` ਯੋਜਨਾ ਨੂੰ ਹਾਲੇ ਤਾਂ 100 ਦਿਨ ਵੀ ਨਹੀਂ ਹੋਏ ਤੇ 7-8 ਲੱਖ ਲੋਕਾਂ ਨੇ ਇਸ ਦੀ ਸਹੂਲਤ ਲੈ ਵੀ ਲਈ ਹੈ।


ਨੋਟਬੰਦੀ ਬਾਰੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਊਰਜਿਤ ਪਟੇਲ ਨੇ ਖ਼ੁਦ ਨਿਜੀ ਕਾਰਨਾਂ ਕਰਕੇ ਅਸਤੀਫ਼ੇ ਦੀ ਮੰਗ ਕੀਤੀ ਸੀ। ਉਹ ਤਾਂ ਅਸਤੀਫ਼ਾ ਦੇਣ ਤੋਂ ਛੇ-ਸੱਤ ਮਹੀਨੇ ਪਹਿਲਾਂ ਹੀ ਅਜਿਹਾ ਖ਼ਦਸ਼ਾ ਪ੍ਰਗਟ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗਵਰਨਰ ਤੋਂ ਕਿਸੇ ਤਰ੍ਹਾਂ ਦੇ ਸਿਆਸੀ ਦਬਾਅ ਦਾ ਤਾਂ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਗਵਰਨਰ ਵਜੋਂ ਵਧੀਆ ਕੰਮ ਕੀਤਾ।


ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਲੰਗਾਨਾ ਤੇ ਮਿਜ਼ੋਰਮ `ਚ ਭਾਰਤੀ ਜਨਤਾ ਪਾਰਟੀ ਕਦੇ ਸੱਤਾ `ਚ ਆਵੇਗੀ, ਅਜਿਹੀ ਗੱਲ ਪਹਿਲਾਂ ਨਾ ਤਾਂ ਕੋਈ ਸੋਚਦਾ ਸੀ ਤੇ ਨਾ ਕੋਈ ਆਖਦਾ ਸੀ ਤੇ ਨਾ ਭਾਜਪਾ ਕਹਿੰਦੀ ਸੀ।


ਸ੍ਰੀ ਮੋਦੀ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ `ਚ ਛੱਤੀਸਗੜ੍ਹ `ਚ ਤਾਂ ਸਪੱਸ਼ਟ ਹੈ ਕਿ ਭਾਰਤੀ ਜਨਤਾ ਪਾਰਟੀ ਹਾਰੀ ਹੈ ਪਰ ਬਾਕੀ ਦੇ ਦੋ ਸੁਬਿਆਂ ਛੱਤੀਸਗੜ੍ਹ ਤੇ ਰਾਜਸਥਾਨ `ਚ ਲਟਕਵੀਂ ਵਿੱਧਾਨ ਸਭਾ ਬਣੀ ਹੈ।


ਸ੍ਰੀ ਮੋਦੀ ਨੇ ਮੰਨਿਆ ਕਿ ਕੁਝ ਕਮੀਆਂ ਰਹੀਆਂ, ਜਿਸ ਕਾਰਨ ਹਾਰ ਹੋਈ। ਹਾਰ ਦੇ ਕਾਰਨਾਂ ਦਾ ਪੂਰਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਨਵੀਂਆਂ ਯੋਜਨਾਵਾਂ ਵੀ ਉਲੀਕੀਆਂ ਜਾ ਰਹੀਆਂ ਹਨ। 


ਤ੍ਰਿਪੁਰਾ `ਚ 90 ਤੋਂ 95 ਫ਼ੀ ਸਦੀ ਸੀਟਾਂ `ਤੇ ਭਾਜਪਾ ਨੂੰ ਜਿੱਤ ਹਾਸਲ ਹੋਈ ਹੈ। ਜੰਮੂ-ਕਸ਼ਮੀਰ `ਚ 75 ਫ਼ੀ ਸਦੀ ਪੋਲਿੰਗ ਹੋਈ ਤੇ ਭਾਜਪਾ ਅਤੇ ਉਸ ਨਾਲ ਜੁੜੇ ਲੋਕਾਂ ਦੀ ਜਿੱਤ ਹੋਈ। ਜਿੱਤ ਅਤੇ ਹਾਰ ਹੀ ਇੱਕੋ ਮਾਪਦੰਡ ਨਹੀਂ ਹੁੰਦਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram Mandir after legal process says Modi