ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

3 ਮਹੀਨਿਆਂ ’ਚ ਸ਼ੁਰੂ ਹੋ ਜਾਵੇਗੀ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ: ਅਮਿਤ ਸ਼ਾਹ

3 ਮਹੀਨਿਆਂ ’ਚ ਸ਼ੁਰੂ ਹੋ ਜਾਵੇਗੀ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ: ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਹੈ ਕਿ ਤਿੰਨ ਮਹੀਨਿਆਂ ’ਚ ਸ੍ਰੀਰਾਮ ਜਨ–ਭੂਮੀ ਸਥਾਨ ਭਾਵ ਅਯੁੱਧਿਆ ’ਚ ਮੰਦਰ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਮੰਦਰ ਮੁੱਦੇ ਉੱਤੇ ਵੀ ਵਿਰੋਧੀ ਧਿਰ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਉਸ ਉੱਤੇ ਹਮਲਾ ਬੋਲਿਆ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੈਂਕੜੇ ਸਾਲ ਪੁਰਾਣੇ ਮਾਮਲੇ ਨੂੰ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਹਾਲੇ ਹੋਰ ਲਟਕਾ ਕੇ ਰੱਖਣਾ ਚਾਹੁੰਦੇ ਸਨ ਪਰ ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇਸ ਮਾਮਲੇ ਦੀ ਸੁਣਵਾਈ ਤੇਜ਼ ਹੋਈ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਦਾ ਜੀਵਨ ਧੰਨ ਹੈ ਕਿ ਸਾਡੇ ਜੀਵਨ ਕਾਲ ਦੌਰਾਨ ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਹੋਣ ਜਾ ਰਹੀ ਹੈ।

 

 

ਸ੍ਰੀ ਸ਼ਾਹ ਮੰਗਲਵਾਰ ਨੂੰ ਇੱਥੇ ਬੰਗਲਾ ਬਾਜ਼ਾਰ ਵਿੱਚ ਰਾਮਕਥਾ ਪਾਰਕ ਵਿੱਚ ਸੀਏਏ ਦੇ ਹੱਕ ਵਿੱਚ ਆਯੋਜਿਤ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ’ਚ ਕਾਂਗਰਸ ਆਗੂ ਕਪਿਲ ਸਿੱਬਲ ਨੇ ਕਈ ਵਾਰ ਰਾਮ ਮੰਦਰ ਉੱਤੇ ਸੁਣਵਾਈ ਦਾ ਵਿਰੋਧ ਕੀਤਾ ਸੀ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਸ ਦਿਨ ਸਾਡਾ ਜੀਵਨ ਧੰਨ ਹੋ ਜਾਵੇਗਾ, ਜਿਸ ਦਿਨ ਸ੍ਰੀ ਰਾਮ ਜਨਮ–ਭੂਮੀ ਉੱਤੇ ਬਣਨ ਵਾਲੇ ਵਿਸ਼ਾਲ ਮੰਦਰ ਵਿੱਚ ਰਾਮਲਲਾ ਵਿਰਾਜਮਾਨ ਹੋ ਜਾਣਗੇ। ਸ੍ਰੀ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਰਾਹੀਂ ਬਣਨ ਵਾਲੇ ਰਾਮ ਮੰਦਰ ਦਾ ਕਾਂਗਰਸ, ਅਖਿਲੇਸ਼ ਤੇ ਮਾਇਆਵਤੀ ਵਿਰੋਧ ਕਰਦੇ ਰਹੇ ਹਨ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ 500 ਸਾਲ ਪਹਿਲਾਂ ਭਗਵਾਨ ਰਾਮ ਦਾ ਮੰਦਰ ਹਮਲਾਵਰਾਂ ਨੇ ਤੋੜ ਦਿੱਤਾ ਸੀ। ਮੰਦਰ ਦੀ ਉਸਾਰੀ ਲਈ ਲਗਾਤਾਰ ਅੰਦੋਲਨ ਹੋਏ। ਲੱਖਾਂ ਲੋਕਾਂ ਨੇ ਬਲੀਦਾਨ ਦਿੱੇਤ। ਜਦੋਂ ਤੱਕ ਕਾਂਗਰਸ ਸਰਕਾਰ ਸੀ, ਉਸ ਨੇ ਰਾਮ ਮੰਦਰ ਦੀ ਉਸਾਰੀ ਨਹੀਂ ਹੋਣ ਦਿੱਤੀ।

 

 

ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਕਪਿਲ ਸਿੱਬਲ ਸਦਾ ਹੀ ਅਦਾਲਤ ’ਚ ਇਹ ਆਖਦੇ ਰਹੇ ਕਿ ਹਾਲੇ ਸੁਣਵਾਈ ਨਾ ਕਰੋ। ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਸੁਪਰੀਮ ਕੋਰਟ ’ਚ ਛੇਤੀ ਸੁਣਵਾਈ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਹੋਈ, ਤਦ ਵੀ ਸ੍ਰੀ ਸਿੱਬਲ ਨੇ ਕਈ ਵਾਰ ਅੜਿੱਕਾ ਡਾਹਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram Mandir Construction to start within 3 months in Ayodhya Amit Shah