ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੂਲਿਆ ਲਿਓਨਾ ਨੂੰ ਜਾਨੋ ਮਾਰਨ ਲਈ 10 ਲੱਖ ਦੇ ਇਨਾਮ ਦਾ ਐਲਾਨ

ਦੱਖਣਪੱਥੀ ਸੰਗਠਨ ਸ਼੍ਰੀ ਰਾਮ ਸੈਨਾ ਦੇ ਇੱਕ ਵਰਕਰ ਨੇ ਨਾਗਰਿਕਤਾ ਸੋਧ ਐਕਟ (ਸੀਏਏ) ਦੇ ਖਿਲਾਫ ਵੀਰਵਾਰ (20 ਫਰਵਰੀ) ਨੂੰ ਇੱਥੇ ਇੱਕ ਰੈਲੀ ਦੌਰਾਨ 'ਪਾਕਿਸਤਾਨ ਜ਼ਿੰਦਾਬਾਦ' ਦਾ ਨਾਅਰਾ ਲਾਉਣ ਵਾਲੀ ਅਮੂਲਿਆ ਲਿਓਨਾ ਨੂੰ ਜਾਨੋ ਮਾਰਨ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

 

ਇਕ ਵੀਡੀਓ ਫੁਟੇਜ ਚ ਸ਼੍ਰੀ ਰਾਮ ਸੈਨਾ ਵਰਕਰ ਸੰਜੀਵ ਮਾਰਦੀ ਨੇ ਸਰਕਾਰ ਤੋਂ ਅਮੂਲਿਆ ਨੂੰ ਰਿਹਾ ਨਾ ਕਰਨ ਦੀ ਅਪੀਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਚ ਉਹ ਇਹ ਵੀ ਕਹਿ ਰਿਹਾ ਹੈ ਕਿ ਨਹੀਂ ਤਾਂ ਉਹ ਉਸ ਨੂੰ ਜਾਨੋ ਮਾਰ ਦੇਵੇਗਾ।

 

ਅਮੁਲਿਆ ਲਿਓਨਾ ਦੇ ਖਿਲਾਫ ਸ਼ਨੀਵਾਰ (22 ਫਰਵਰੀ) ਨੂੰ ਬੇਲਾਰੀ ਵਿੱਚ ਕੀਤੀ ਗਈ ਇੱਕ ਰੋਸ ਰੈਲੀ ਵਿੱਚ ਸ਼੍ਰੀ ਰਾਮ ਸੈਨਾ ਦੁਆਰਾ ਮਾਰਦੀ ਕਹਿ ਰਹੇ ਹਨ, "ਸੂਬਾ ਤੇ ਕੇਂਦਰ ਸਰਕਾਰ ਨੂੰ ਕਿਸੇ ਵੀ ਹਾਲਤ ਚ ਲੜਕੀ ਨੂੰ ਰਿਹਾ ਨਹੀਂ ਕਰਨਾ ਚਾਹੀਦਾ। ਜੇ ਉਸਨੂੰ ਰਿਹਾ ਕਰ ਦਿੱਤਾ ਗਿਆ ਤਾਂ ਅਸੀਂ ਉਸਨੂੰ ਜਾਨੋ ਮਾਰ ਦੇਵਾਂਗੇ। ਅਸੀਂ ਸ਼੍ਰੀ ਰਾਮ ਸੈਨਾ ਵੱਲੋਂ ਉਨ੍ਹਾਂ ਨੂੰ ਮਾਰਨ ਵਾਲਿਆਂ ਨੂੰ 10 ਲੱਖ ਦਾ ਇਨਾਮ ਦਿਆਂਗੇ।"

 

ਬੇਲਾਰੀ ਸੁਪਰਡੈਂਟ ਆਫ ਪੁਲਿਸ ਸੀ ਕੇ ਬਾਬਾ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀ ਕੋਈ ਵੀਡੀਓ ਨਹੀਂ ਵੇਖੀ ਹੈ ਤੇ ਨਾ ਹੀ ਅਜਿਹੀ ਕੋਈ ਘੋਸ਼ਣਾ ਸੁਣੀ ਹੈ। ਮੈਨੂੰ ਇਸ ਬਾਰੇ ਪਤਾ ਲਗਾਉਣ ਦਿਓ। ਉਸਨੇ ਕੀ ਕਿਹਾ ਮੈਂ ਨਹੀਂ ਵੇਖਿਆ, ਮੈਂ ਦੇਖਾਂਗਾ।”

 

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਵੀਰਵਾਰ (20 ਫਰਵਰੀ) ਨੂੰ ਇਥੇ ਇਕ ਰੈਲੀ ਦੌਰਾਨ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਦੀ ਹਾਜ਼ਰੀ ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੀ ਕੁੜੀ ਅਮੁਲਿਆ ਲਿਓਨਾ ਉੱਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਓਵੈਸੀ ਨੇ ਉਸ ਦੀ ਇਸ ਹਰਕਤ ਦੀ ਨਿਖੇਧੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram Sena man Sanjeev Mardi announces Rs 10 Lanks bounty for killing Amulya Leona