ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਦੇ ਮੁੱਦੇ 'ਤੇ PM, ਕਾਂਗਰਸ ਪ੍ਰਧਾਨ, ਸੋਨੀਆ ਗਾਂਧੀ ਨੂੰ ਮਿਲੇਗੀ ਹਿੰਦੂ ਪਰੀਸ਼ਦ

ਰਾਮ ਮੰਦਰ ਦੇ ਮੁੱਦੇ ਤੇ PM, ਕਾਂਗਰਸ ਪ੍ਰਧਾਨ, ਸੋਨੀਆ ਗਾਂਧੀ ਨੂੰ ਮਿਲੇਗੀ ਹਿੰਦੂ

ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਲਈ ਕਾਨੂੰਨ ਬਣਾਉਣ ਦੀ ਆਪਣੀ ਮੁਹਿੰਮ ਤਹਿਤ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੀਨੀਅਰ ਕਾਂਗਰਸੀ ਨੇਤਾ ਸੋਨੀਆ ਗਾਂਧੀ ਨਾਲ ਮੁਲਾਕਾਤ ਕਰੇਗੀ

 

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੁਖੀ ਅਲੋਕ ਕੁਮਾਰ ਨੇ ਕਿਹਾ ਕਿ ਨਵੰਬਰ ਦੇ ਮਹੀਨੇ ਵਿਚ ਕੌਂਸਲ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰੇਗੀ ਤੇ ਉਨ੍ਹਾਂ ਨੂੰ ਦੱਸੇਗੀ ਕਿ ਉਨ੍ਹਾਂ ਦੇ ਮਤਦਾਤਾਵਾਂ ਨੇ ਅਯੁੱਧਿਆ ਵਿੱਚ ਰਾਮ ਮੰਦਿਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ, ਇਸ ਲਈ ਉਹ ਕਾਨੂੰਨ ਬਣਾਉਣ 'ਚ ਸਹਿਯੋਗ ਕਰਨ

 

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਹੁਲ ਗਾਂਧੀ, ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ, ਤਾਂ  ਵਿਸ਼ਵ ਹਿੰਦੂ ਪਰੀਸ਼ਦ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਬੇਨਤੀ ਕਰਾਂਗੇ ਤੇ ਸਾਰੇ ਸੰਸਦ ਮੈਂਬਰਾਂ ਨੂੰ ਮਿਲਾਂਗੇ

 

ਵਿਹਿਪ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਲੋਕ ਰਾਮ ਮੰਦਰ ਦੀ ਉਸਾਰੀ ਦੇ ਹੱਕ 'ਚ ਹਨ, ਚਾਹੇ ਉਹ ਕਾਂਗਰਸ, ਤ੍ਰਿਣਮੂਲ ਕਾਂਗਰਸ ਜਾਂ ਕੋਈ ਹੋਰ ਪਾਰਟੀ ਹੋਵੇ। ਕਿਸੇ ਵੀ ਪਾਰਟੀ ਲਈ ਵਿਰੋਧ ਕਰਨਾ ਮੁਸ਼ਕਿਲ ਹੋਵੇਗਾ

 

ਕੁਮਾਰ ਨੇ ਕਿਹਾ, "ਸੋਮਨਾਥ ਮੰਦਿਰ ਦੀ ਉਸਾਰੀ ਦਾ ਇਕ ਉਦਾਹਰਣ ਸਾਡੇ ਸਾਹਮਣੇ ਹੈ। ਮੱਧ ਯੁੱਗ 'ਚ ਕਈ ਵਾਰ ਹਮਲਾਵਰਾਂ ਨੇ ਸੋਮਨਾਥ ਮੰਦਿਰ ਨੂੰ ਤੋੜਿਆ ਸੀ। ਅਜਿਹੀ ਸਥਿਤੀ 'ਚ, ਦੇਸ਼ ਦੀ ਆਜ਼ਾਦੀ ਤੋਂ ਬਾਅਦ, ਖੰਡਰਾਂ ਉੱਤੇ ਮੰਦਰ ਬਣਾਉਣ ਲਈ ਕਾਨੂੰਨ ਬਣਾਇਆ ਗਿਆ ਸੀ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram temple issue vhp to meet sonia and rahul gandhi to solve the problem