ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਮੀਟਿੰਗ ’ਚ ਹੋਵੇਗਾ ਰਾਮ–ਮੰਦਰ ਨਿਰਮਾਣ ਦੀ ਤਰੀਕ ਦਾ ਐਲਾਨ

ਅਯੁੱਧਿਆ ਮੀਟਿੰਗ ’ਚ ਹੋਵੇਗਾ ਰਾਮ–ਮੰਦਰ ਨਿਰਮਾਣ ਦੀ ਤਰੀਕ ਦਾ ਐਲਾਨ

ਸ਼੍ਰੀਰਾਮ ਜਨਮ–ਭੂਮੀ ਤੀਰਥ–ਖੇਤਰ ਟ੍ਰੱਸਟ ਦੇ ਨਵੇਂ ਮੁਖੀ ਮਹੰਤ ਨ੍ਰਿਤਯ ਗੋਪਾਲ ਦਾਸ ਨੇ ਕਿਹਾ ਹੈ ਕਿ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀ ਤਰੀਕ ਉੱਤੇ ਟ੍ਰੱਸਟ ਦੀ ਦੂਜੀ ਮੀਟਿੰਗ ’ਚ ਵਿਚਾਰ ਹੋਵੇਗਾ। ਇਹ ਮੀਟਿੰਗ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਅਯੁੱਧਿਆ ਹੋਵੇਗੀ। ਉਸੇ ਮੀਟਿੰਗ ’ਚ ਸਾਰੇ ਟ੍ਰੱਸਟੀਜ਼ ਦੀ ਸਹਿਮਤੀ ਨਾਲ ਮੰਦਰ ਦੀ ਉਸਾਰੀ ਸ਼ੁਰੂ ਕਰਨ ਦੀ ਤਰੀਕ ਤੈਅ ਹੋਵੇਗੀ।

 

 

ਮਹੰਤ ਨ੍ਰਿਤਯ ਗੋਪਾਲ ਦਾਸ ਨੇ ‘ਹਿੰਦੁਸਤਾਨ’ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਦਰ ਦੀ ਉਸਾਰੀ ਲਈ ਕਿਸੇ ਨਵੇਂ ਮਾੱਡਲ ਦਾ ਪ੍ਰਸਤਾਵ ਨਹੀਂ ਹੈ। ਲੋੜ ਪੈਣ ’ਤੇ ਮੌਜੂਦਾ ਮਾੱਡਲ ਨੁੰ ਹੀ ਵਿਸਤਾਰਿਤ ਰੂਪ ਦਿੱਤਾ ਜਾ ਸਕਦਾ ਹੈ।

 

 

ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਰਾਮ ਮੰਦਰ ਦੀ ਇੱਕ ਮੰਜ਼ਲ ਦੀ ਉਸਾਰੀ ਲਈ ਪੱਥਰ ਤਰਾਸ਼ੇ ਜਾ ਚੁੱਕੇ ਹਨ। ਇਹ ਸਾਰੇ ਪੱਥਰ ਵਰਕਸ਼ਾਪ ਵਿੱਚ ਰੱਖੇ ਹੋਏ ਹਨ। ਮੰਦਰ ਉਸਾਰੀ ਇਨ੍ਹਾਂ ਹੀ ਤਰਾਸ਼ੇ ਹੋਏ ਪੱਥਰਾਂ, ਸ਼ਿਲਾਵਾਂ ਤੇ ਖੰਭਿਆਂ ਦੀ ਮਾਧਿਅਮ ਰਾਹੀਂ ਸ਼ੁਰੂ ਕੀਤਾ ਜਾਵੇਗਾ। ਲੋੜ ਪੈਣ ’ਤੇ ਹੋਰ ਪੱਥਰ ਤੇ ਸ਼ਿਲਾਵਾਂ ਮੰਗਵਾਉਣ ਦੇ ਨਾਲ–ਨਾਲ ਤਰਾਸ਼ਣ ਦਾ ਕੰਮ ਵੀ ਕਰਵਾਇਆ ਜਾਵੇਗਾ।

 

 

ਸ਼੍ਰੀਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਮੈਂਬਰਾਂ ਨੇ ਨ੍ਰੱਸਟ ਦੇ ਚੇਅਰਮੈਨ ਮਹੰਤ ਨ੍ਰਿਤਯ ਗੋਪਾਲ ਦਾਸ ਦੀ ਅਗਵਾਈ ਹੇਠ ਕੱਲ੍ਹ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਮੁਲਾਕਾਤ ਕੀਤੀ। ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਅਯੁੱਧਿਆ ਆਉਣ ਦਾ ਸੱਦਾ ਦਿੱਤਾ।

 

 

ਇਸ ਮੁਲਾਕਾਤ ’ਚ ਟ੍ਰੱਸਟ ਦੇ ਜਨਰਲ ਸਕੱਤਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਚੰਪਤ ਰਾਏ ਅਤੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਵੀ ਮੌਜੂਦ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram Temple s construction date to be announced in Ayodhya Meeting