ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਟਰੱਸਟ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਅਯੁੱਧਿਆ ਆਉਣ ਲਈ ਸੱਦਿਆ

ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਚੇਅਰਮੈਨ ਮਹੰਤ ਨ੍ਰਿਤਿਆ ਗੋਪਾਲ ਦਾਸ ਸਮੇਤ ਟਰੱਸਟ ਦੇ ਮੈਂਬਰਾਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਅਯੁੱਧਿਆ ਆਉਣ ਦਾ ਸੱਦਾ ਦਿੱਤਾ। ਅਯੁੱਧਿਆ ਰਾਮ ਮੰਦਰ ਦੀ ਉਸਾਰੀ ਲਈ ਹਾਲ ਹੀ ਵਿਚ ਬਣੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੀ ਪਹਿਲੀ ਬੈਠਕ ਬੁੱਧਵਾਰ ਨੂੰ ਹੋਈ ਸੀ।

 

ਟਰੱਸਟ ਦੇ ਜਨਰਲ ਸਕੱਤਰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਚੰਪਤ ਰਾਏ ਅਤੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਵੀ ਮੀਟਿੰਗ ਮੌਜੂਦ ਸਨ। ਬੈਠਕ ਤੋਂ ਬਾਅਦ ਮਹੰਤ ਨ੍ਰਿਤਿਆ ਗੋਪਾਲ ਦਾਸ ਨੇ ਪੱਤਰਕਾਰਾਂ ਨੂੰ ਕਿਹਾ, "ਅਸੀਂ ਪ੍ਰਧਾਨ ਮੰਤਰੀ ਨੂੰ ਅਯੁੱਧਿਆ ਆਉਣ ਦਾ ਸੱਦਾ ਦਿੱਤਾ।"

 

ਮਹੰਤ ਨ੍ਰਿਤਿਆ ਗੋਪਾਲਦਾਸ ਨੂੰ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਚੇਅਰਮੈਨ, ਵਿਹਪ ਦੇ ਚੰਪਤ ਰਾਏ ਨੂੰ ਜਨਰਲ ਸਕੱਤਰ ਅਤੇ ਸਾਬਕਾ ਸੀਨੀਅਰ ਅਫਸਰਸ਼ਾਹੀ ਨ੍ਰਿਪੇੰਦਰ ਮਿਸ਼ਰਾ ਨੂੰ ਬੁੱਧਵਾਰ ਨੂੰ ਦਿੱਲੀ ਵਿੱਚ ਹੋਈ ਟਰੱਸਟ ਦੀ ਬੈਠਕ ਵਿੱਚ ਬਿਲਡਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

 

ਸਵਾਮੀ ਗੋਵਿੰਦਦੇਵ ਗਿਰੀ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਅਯੁੱਧਿਆ ਵਿਚ ਸਟੇਟ ਬੈਂਕ ਆਫ਼ ਇੰਡੀਆ ਸ਼ਾਖਾ ਵਿਚ ਟਰੱਸਟ ਦਾ ਬੈਂਕ ਖਾਤਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram temple trust calls on PM Modi invites him to visit Ayodhya