ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਵਰ ਗੈਂਗਰੇਪ ਮਾਮਲੇ ਦੀ ਹੋਵੇ CBI ਜਾਂਚ: ਰਾਮ ਵਿਲਾਸ ਪਾਸਵਾਨ

ਕੇਂਦਰੀ ਮੰਤਰੀ ਤੇ ਭਾਜਪਾ ਦੇ ਭਾਈਵਾਲ ਰਾਮ ਵਿਲਾਸ ਪਸਵਾਨ ਨੇ ਰਾਜਸਥਾਨ ਦੇ ਅਲਵਰ ਚ ਦਲਿਤ ਔਰਤ ਨਾਲ ਬਲਾਤਕਾਰ ਮਾਮਲੇ ਚ ਐਤਵਾਰ ਨੂੰ ਸੀਬਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਸੂਬੇ ਦੀ ਕਾਂਗਰਸ ਸਰਕਾਰ ਤੇ ਚੁਣਾਵੀ ਲਾਭ ਲਈ ਕਈ ਦਿਨਾਂ ਤਕ ਅਪਰਾਧ ਨੂੰ ਲੁਕਾਏ ਰੱਖਣ ਦਾ ਦੋਸ਼ ਲਗਾਇਆ।

 

ਸੂਬੇ ਚ ਲੋਕ ਸਭਾ ਚੋਣਾਂ ਹੁਣ ਸਮਾਪਤ ਹੋ ਗਈਆਂ ਹਨ। ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਮੁਖੀ ਰਾਮ ਵਿਲਾਸ ਪਾਸਵਾਨ ਨੇ ਇਕ ਬਿਆਨ ਚ ਕਿਹਾ ਕਿ ਅਜਿਹੀ ਨਿੰਦਣਯੋਗ ਘਟਨਾ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਨੇ ਸੂਬੇ ਚ ਚੋਣਾਂ ਮੁਕੰਮਲ ਨਹੀਂ ਹੋਣ ਤਕ ਮਾਮਲਾ ਦਰਜ ਨਹੀਂ ਹੋਣ ਦਿੱਤਾ।

 

ਉਨ੍ਹਾਂ ਕਿਹਾ ਕਿ ਅਪਰਾਧ ਲੰਘੀ 26 ਅਪ੍ਰੈਲ ਨੂੰ ਹੋਇਆ ਪਰ ਮਾਮਲਾ 7 ਮਈ ਨੂੰ ਦਰਜ ਕੀਤਾ ਗਿਆ, ਜਦੋਂ 6 ਮਈ ਨੂੰ ਸੂਬੇ ਚ ਚੋਣਾਂ ਮੁਕੰਮਲ ਹੋ ਗਈਆਂ। ਉਨ੍ਹਾਂ ਕਿਹਾ, ਅਸੀਂ ਸੀਬੀਆਈ ਚਾਂਚ ਅਤੇ ਦੋਸ਼ੀਆਂ ਖਿ਼ਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ।

 

ਉਨ੍ਹਾਂ ਦੋਸ਼ ਲਗਾਇਆ ਕਿ ਬਸਪਾ ਮੁਖੀ ਮਾਇਆਵਤੀ ਵਲੋਂ ਕੀਤੀ ਗਈ ਰਾਜਸਥਾਨ ਸਰਕਾਰ ਦੀ ਨਿਖੇਧੀ ਨੂੰ ਲੈ ਕੇ ਵੀ ਨਿਸ਼ਾਨਾ ਲਗਾਇਆ ਅਤੇ ਉਨ੍ਹਾਂ ਦੇ ਮਗਰਮੱਛ ਦੇ ਹੰਝੂ ਬਹਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਹ ਹਰੇਕ ਥਾਈਂ ਚੋਣਾਂ ਮਗਰੋਂ ਕਾਂਗਰਸ ਨੂੰ ਹਮਾਇਤ ਦਿੰਦੀ ਹੈ। ਮਾਇਆਵਤੀ ਦੀ ਬਸਪਾ ਨੇ ਸੂਬੇ ਚ ਕਾਂਗਰਸ ਸਰਕਾਰ ਨੂੰ ਹਮਾਇਤ ਦਿੱਤੀ ਹੋਈ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram Vilas Paswan demands CBI probe in Alwar gangrape case