ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਈ ਨੇਤਾਵਾਂ ਨੇ ਲੋਜਪਾ ਛੱਡ ਵੱਖ ਪਾਰਟੀ ਦਾ ਕੀਤਾ ਗਠਨ, ਲਾਏ ਗੰਭੀਰ ਦੋਸ਼

ਲੋਕ ਜਨਸ਼ਕਤੀ ਪਾਰਟੀ ਦੇ ਰਾਸ਼ਟਰੀ ਮੁੱਖ ਸਕੱਤਰ ਸਤਿਆਨੰਦ ਸ਼ਰਮਾ ਸਣੇ ਕਈ  ਨੇਤਾਵਾਂ ਨੇ ਪਾਰਟੀ ਤੋਂ ਨਾਤਾ ਤੋੜ ਕੇ ਵੀਰਵਾਰ ਨੂੰ ਲੋਕ ਜਨਸ਼ਕਤੀ ਪਾਰਟੀ (ਸੈਕੂਲਰ) ਦੇ ਗਠਨ ਦਾ ਫ਼ੈਸਲਾ ਕੀਤਾ ਹੈ। 


ਨੇਤਾਵਾਂ ਨੇ ਪਾਰਟੀ ਵਿੱਚ ਤਾਨਾਸ਼ਾਹੀ ਦਾ ਦੋਸ਼ ਲਗਾਇਆ। ਨਾਲ ਹੀ ਕਿਹਾ ਕਿ ਲੋਜਪਾ ਇੱਕ ਪ੍ਰਾਈਵੇਟ ਪਾਰਟੀ ਬਣ ਕੇ ਰਹਿ ਗਈ ਹੈ।  ਇਸ ਦਾ ਉਦੇਸ਼ ਚੋਣਾਂ ਵਿੱਚ ਬਾਹਰੀ ਲੋਕਾਂ ਨੂੰ ਟਿਕਟਾਂ ਦੇ ਕੇ ਪੈਸੇ ਕਮਾਉਣਾ ਹੈ। ਦੱਸਣਯੋਗ ਹੈ ਕਿ ਲੋਕ ਜਨਸ਼ਕਤੀ ਪਾਰਟੀ ਬਿਹਾਰ ਦੀ ਖੇਤਰੀ ਪਾਰਟੀ ਹੈ ਜਿਸ ਦਾ ਮੁੱਖੀ ਰਾਮਵਿਲਾਸ ਪਾਸਵਾਨ ਹੈ।

 

ਪਾਰਟੀ ਛੱਡਣ ਵਾਲੇ ਆਗੂਆਂ ਵਿਚ ਜਨਰਲ ਸਕੱਤਰ ਸਹਿ-ਬੁਲਾਰੇ ਵਿਸ਼ਨੂੰ ਪਾਸਵਾਨ, ਕੌਮੀ ਸਕੱਤਰ ਸੁਰੇਂਦਰ ਚੌਧਰੀ, ਕੌਮੀ ਜਨਰਲ ਸਕੱਤਰ ਅਨਿਲ ਕੁਮਾਰ ਪਾਸਵਾਨ ਅਤੇ ਖ਼ਜ਼ਾਨਚੀ ਰਮੇਸ਼ ਚੰਦਰ ਕਪੂਰ ਵੀ ਸ਼ਾਮਲ ਹਨ।

 

ਦੂਜੇ ਪਾਸੇ ਪਾਰਟੀ ਦੇ ਸੂਬਾ ਪ੍ਰਧਾਨ ਪਸ਼ੂਪਤੀ ਕੁਮਾਰ ਪਾਰਸ ਨੇ ਕਿਹਾ ਕਿ ਸਤਿਆਨੰਦ ਸ਼ਰਮਾ ਨੂੰ 13 ਅਪ੍ਰੈਲ ਨੂੰ ਰਾਸ਼ਟਰੀ ਜਨਰਲ ਸਕੱਤਰ ਅਬਦੁਲ ਖਾਲਿਕ ਨੇ ਪਾਰਟੀ ਤੋਂ ਹਟਾ ਦਿੱਤਾ ਸੀ।  ਉਸ 'ਤੇ ਜਮੁਈ ਵਿੱਚ ਪਾਰਟੀ ਉਮੀਦਵਾਰ ਵਿਰੁਧ ਕੰਮ ਕਰਨ ਦਾ ਦੋਸ਼ ਸੀ। 

 

ਇਸ ਤੋਂ ਇਲਾਵਾ ਹੋਰ ਨੇਤਾਵਾਂ ਨੂੰ ਵੀ ਪਾਰਟੀ ਨੇ ਪਹਿਲਾਂ ਦੇ ਕੱਢ ਦਿੱਤਾ ਗਿਆ ਹੈ। ਇਹ ਲੋਕ ਪਾਰਟੀ ਦੇ ਨਾਂਅ 'ਤੇ ਪੈਸੇ ਵਸੂਲੀ ਕਰਨ ਵਿੱਚ ਲੱਗੇ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ram Vilas Paswan LJP splits in Bihar